ਅਧਿਆਪਕ ਦਿਵਸ ਦੀਆਂ ਮੁਬਾਰਕਾਂ
ਮੈਨੂੰ ਪਤਾ ਹੈ ਕਿ ਮੇਰੀ ਕੋਈ ਸੋਭਾ ਨਹੀ।
ਸੋਭਾ ਤਾਂ ਗੁੰਬਦ ਅਤੇ ਮਹੱਲਾਂ ਦੀ ਹੁੰਦੀ ਹੈ ।
ਮੈ ਤਾਂ ਇਕ ਨੀਂਹ ਹਾਂ
ਨੀਹਾਂ ਤਾਂ ਛੁਪੀਆਂ ਨੇ, ਨੀਂਹਾਂ ਕਿਹੜਾ ਦਿਖਦੀਆ ਹਨ।
ਪਰ ਇਤਨਾ ਪਤਾ ਹੈ ਕਿ ਨੀਹਾਂ ਹਨ ਤਾਂ ਮਹੱਲ ਹਨ, ਨੀਹਾਂ ਹਨ ਤਾਂ ਗੁੰਬਦ ਹਨ।
ਮੈਨੂੰ ਪਤਾ ਹੈ ਕਿ ਮੇਰਾ ਅਪਣਾ ਕੋਈ ਵਜੂਦ ਨਹੀ ।
ਵਜੂਦ ਤਾਂ ਫਲ ਦਾ ਹੈ, ਵਜੂਦ ਤਾਂ ਰੁੱਖਾਂ ਦਾ ਹੈ।
ਮੈ ਤਾਂ ਬੀਜ ਹਾਂ
ਪਰ ਇਹਨਾ ਪਤਾ ਹੈ ਕਿ ਬੀਜ ਹੈ ਤਾਂ ਰੁੱਖ ਹਨ, ਬੀਜ ਹੈ ਤਾਂ ਫਲ ਹਨ।
ਮੈਨੂੰ ਪਤਾ ਹੈ ਕਿ ਮੈ ਲੋਕਾਂ ਦੀ ਚਰਚਾ ਚ ਨਹੀ, ਕਿਸੇ ਦੀ ਜੁਬਾਨ ਤੇ ਨਹੀ, ਕਿਸੇ ਦੀਆਂ ਗੱਲਾਂ ਚ ਨਹੀ।
ਗੱਲ ਤਾਂ ਦੀਵੇ ਦੀ ਹੁੰਦੀ ਹੈ, ਚਰਚਾ ਤਾਂ ਚਾਨਣ ਦੀ ਹੁੰਦੀ ਹੈ
ਮੈ ਤਾਂ ‘ਜੋਤ’ ਹਾਂ
ਪਰ ਹਾਂ … ਜੋਤ ਹੈ ਤਾ ਚਾਨਣ ਹੈ, ਜੋਤ ਹੈ ਤਾਂ ਦੀਵਾ ਹੈ।
ਮੈਨੂੰ ਪਤਾ ਹੈ ਕਿ ਮੈ ਕਿਸੇ ਦਾ ਪਿਆਰਾ ਨਹੀ।
ਪਿਆਰ ਤਾਂ ਮਿੱਠੀਆਂ ਗੱਲਾਂ ਨੂੰ ਹੁੰਦਾ ਹੈ।
ਮੈਨੂੰ ਤਾਂ ਝਿੜਕਣਾ ਵੀ ਪੈਂਦਾ ਹੈ ।
ਪਰ ਹਾਂ … ‘ਝਿੜਕ’ ਹੈ ਤਾ ਕੋਈ ਵਕੀਲ ਬਣਿਆ, ਝਿੜਕ ਹੈ ਤਾ ਕੋਈ ਡਾਕਟਰ ਬਣਿਆ, ਝਿੜਕ ਹੈ ਤਾ ਕੋਈ ਇੰਜੀਨੀਅਰ ਬਣਿਆ।
ਪਤਾ ਹੈ ਜੀ ਬਹੁਤੇ ਮੇਰੇ ਤੇ ਮਾਣ ਨਹੀ ਕਰਦੇ ।
ਮਾਣ ਤਾਂ ਅਫਸਰਾਂ ਤੇ ਹੁੰਦਾ ਹੈ, ਮਾਣ ਤਾਂ ਫੌਜੀਆ ਤੇ ਹੁੰਦਾ ਹੈ, ਮਾਣ ਤਾਂ ਡਾਕਟਰਾਂ ਤੇ ਹੁੰਦਾ
ਪਰ ਮੈ ਤਾਂ ਅਧਿਆਪਕ ਹਾਂ।
ਪਰ ਹਾਂ…. ਅਧਿਆਪਕ ਹੈ ਤਾਂ ਡਾਕਟਰ ਹੈ, ਅਧਿਆਪਕ ਹੈ ਤਾਂ ਅਫਸਰ ਹੈ।
ਕੋਈ ਮੇਰੇ ਤੇ ਮਾਣ ਕਰੇ ਜਾ ਨਾ ਕਰੇ
ਪਰ ਮੈਨੂੰ ਅਪਣੇ ਆਪ ਤੇ ਮਾਣ ਹੈ
ਕਿਉਕਿ ..
……. ਮੈ ਨੀਹ ਹਾਂ
……. ਮੈ ਬੀਜ ਹਾਂ
……. ਮੈ ਮਿੱਠੀ ਝਿੜਕ ਹਾਂ
……. ਮੈ “ਜੋਤ” ਹਾਂ
……. ਮੈ ਇਕ ਅਧਿਆਪਕ ਹਾਂ
(ਅਗਿਆਤ)