Realme ਦੇ ਇਸ ਸ਼ਾਨਦਾਰ ਫੋਨ ਦਾ ਆ ਗਿਆ ਹੈ ਨਵਾਂ ਵੇਰੀਐਂਟ, 12,999 ਰੁਪਏ ‘ਚ ਮਿਲੇਗਾ 8GB ਰੈਮ ਅਤੇ 128GB ਸਟੋਰੇਜ

ਨਵੀਂ ਦਿੱਲੀ: Realme Narzo 70x ਨੂੰ ਅਪ੍ਰੈਲ ਵਿੱਚ ਭਾਰਤ ਵਿੱਚ 6GB ਤੱਕ ਦੀ ਰੈਮ ਨਾਲ ਲਾਂਚ ਕੀਤਾ ਗਿਆ ਸੀ। ਹਾਲਾਂਕਿ ਹੁਣ ਇਸ ਸਮਾਰਟਫੋਨ ਦਾ ਨਵਾਂ 8GB ਰੈਮ ਵੇਰੀਐਂਟ ਪੇਸ਼ ਕੀਤਾ ਗਿਆ ਹੈ। ਇਸ ਵਿੱਚ 120Hz ਰਿਫਰੈਸ਼ ਰੇਟ ਡਿਸਪਲੇ, ਮੀਡੀਆਟੈੱਕ ਡਾਇਮੈਂਸਿਟੀ 6100+ ਪ੍ਰੋਸੈਸਰ, 50MP ਡਿਊਲ ਕੈਮਰਾ ਸੈੱਟਅਪ ਅਤੇ 5,000mAh ਬੈਟਰੀ ਹੈ।

ਨਵੇਂ 8GB + 128GB ਵੇਰੀਐਂਟ ਦੀ ਕੀਮਤ 14,999 ਰੁਪਏ ਰੱਖੀ ਗਈ ਹੈ। ਹਾਲਾਂਕਿ, ਸੀਮਤ ਸਮੇਂ ਲਈ, ਗਾਹਕ 2,000 ਰੁਪਏ ਦਾ ਕੂਪਨ ਵੀ ਅਪਲਾਈ ਕਰ ਸਕਦੇ ਹਨ। ਇਸ ਨਾਲ ਕੀਮਤ 12,999 ਰੁਪਏ ਹੋ ਜਾਵੇਗੀ। ਗਾਹਕ ਇਸ ਫੋਨ ਨੂੰ ਐਮਾਜ਼ਾਨ ਅਤੇ ਕੰਪਨੀ ਦੀ ਅਧਿਕਾਰਤ ਸਾਈਟ ਤੋਂ ਹਰੇ ਅਤੇ ਨੀਲੇ ਰੰਗ ਦੇ ਵਿਕਲਪਾਂ ਵਿੱਚ ਖਰੀਦ ਸਕਦੇ ਹਨ।

Realme Narzo 70x ਨੂੰ ਪਹਿਲਾਂ 4GB + 128GB ਅਤੇ 6GB + 128GB ਵੇਰੀਐਂਟ ਵਿੱਚ ਲਾਂਚ ਕੀਤਾ ਗਿਆ ਸੀ। ਇਨ੍ਹਾਂ ਦੀ ਕੀਮਤ ਕ੍ਰਮਵਾਰ 11,999 ਰੁਪਏ ਅਤੇ 13,499 ਰੁਪਏ ਰੱਖੀ ਗਈ ਹੈ।

Realme Narzo 70x ਦੇ ਸਪੈਸੀਫਿਕੇਸ਼ਨਸ
ਇਸ ਫ਼ੋਨ ਵਿੱਚ 6.72-ਇੰਚ ਦੀ FHD+ 120Hz AMOLED ਡਿਸਪਲੇ 950 nits ਪੀਕ ਬ੍ਰਾਈਟਨੈੱਸ ਹੈ। ਇਹ ਫੋਨ 8GB ਰੈਮ ਅਤੇ 128GB ਸਟੋਰੇਜ ਦੇ ਨਾਲ MediaTek Dimensity 6100+ ਪ੍ਰੋਸੈਸਰ ਨਾਲ ਆਉਂਦਾ ਹੈ।

ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ‘ਚ 50MP ਪ੍ਰਾਇਮਰੀ ਕੈਮਰਾ ਅਤੇ 2MP ਸੈਕੰਡਰੀ ਕੈਮਰਾ ਹੈ। ਸੈਲਫੀ ਲਈ ਇੱਥੇ ਇੱਕ 8MP ਕੈਮਰਾ ਮੌਜੂਦ ਹੈ। ਇਸਦੀ ਬੈਟਰੀ 5,000mAh ਹੈ ਅਤੇ ਇੱਥੇ 45W ਫਾਸਟ ਚਾਰਜਿੰਗ ਸਪੋਰਟ ਵੀ ਉਪਲਬਧ ਹੈ। ਇਹ ਫੋਨ ਐਂਡ੍ਰਾਇਡ 14 ਆਧਾਰਿਤ UI 5.0 ‘ਤੇ ਚੱਲਦਾ ਹੈ।