TV Punjab | Punjabi News Channel

ਸਾਂਪਲਾ ਦੇ ਕਰੀਬੀ ਨੂੰ ‘ਆਪ’ ਨੇ ਦਿੱਤੀ ਟਿਕਟ,ਨਵੀਂ ਲਿਸਟ ਜਾਰੀ

FacebookTwitterWhatsAppCopy Link

ਚੰਡੀਗੜ੍ਹ- ਕਿਸੇ ਵੇਲੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਕਰੀਬੀ ਰਹੇ ਸ਼ੀਤਲ ਅੰਗੁਰਾਲ ਹੁਣ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਹਨ.ਸੋਮਵਾਰ ਨੂੰ ਚੰਡੀਗੜ੍ਹ ਚ ਪਾਰਟੀ ਦੇ ਪੰਜਾਬ ਸਹਿ ਪ੍ਰਭਾਰੀ ਰਾਘਵ ਚੱਢਾ ਵਲੋ ਸ਼ੀਤਲ ਨੂੰ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਗਈ.ਇਸਦੇ ਇੱਕ ਦਿਨ ਬਾਅਦ ਹੀ ਪਾਰਟੀ ਵਲੋਂ ਸ਼ੀਤਲ ਨੂੰ ਜਲੰਧਰ ਵੈਸਟ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ.ਇਸਦੇ ਨਾਲ ਹੀ ਪਾਰਟੀ ਵਲੋ ਕੁੱਲ 15 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ.ਪਾਰਟੀ ਹੁਣ ਤੱਕ 73 ਉਮੀਦਵਾਰਾਂ ਦੇ ਨਾਂ ਜਨਤਕ ਕਰ ਚੁੱਕੀ ਹੈ.

Exit mobile version