ਚੰਡੀਗੜ੍ਹ- ਚੰਨੀ ਸਰਕਾਰ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਆਪਣੀ ਹੀ ਸਰਕਾਰ ‘ਤੇ ਲਗਾਏ ਇਲਜ਼ਾਮਾਂ ਨੂੰ ਆਮ ਆਦਮੀ ਪਾਰਟੀ ਨੇ ਗੰਭੀਰਤਾ ਨਾਲ ਲਿਆ ਹੈ.ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਪੁਲਿਸ ਅਫਸਰਾਂ ਦੀ ਪੋਸਟਿੰਗ ਦੇ ਬਦਲੇ ਪੈਸੇ ਦੇ ਮਾਮਲੇ ‘ਤੇ ਰਾਜਪਾਲ ਨੂੰ ਚਿੱਠੀ ਲਿੱਖ ਜਾਂਚ ਦੀ ਮੰਗ ਕੀਤੀ ਹੈ.
ਬੀਤੇ ਦਿਨੀ ਚੰਨੀ ਸਰਕਾਰ ਦੀ ਕੈਬਨਿਟ ਬੈਠਕ ਦੌਰਾਨ ਮੰਤਰੀ ਰਾਣਾ ਗੁਰਜੀਤ ਨੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ‘ਤੇ ਇਲਜ਼ਾਮ ਲਗਾਉਂਦੇ ਮੁੱਦਾ ਚੁੱਕਿਆ ਸੀ ਕੀ ਸੂਬੇ ਚ ਅਫਸਰਾਂ ਦੀ ਨਿਯੁਕਤੀ ਕਾਬਲਿਅਤ ਦੀ ਥਾਂ ਪੈਸੇ ਦੇ ਅਧਾਰ ‘ਤੇ ਹੁੰਦੀ ਹੈ.ਲੱਖਾਂ-ਕਰੋੜਾਂ ਖਰਚਣ ਵਾਲੇ ਪੁਲਿਸ ਅਫਸਰ ਨੂੰ ਹੀ ਜਿਲ੍ਹੇ ਦੀ ਕਮਾਨ ਦਿੱਤੀ ਜਾ ਰਹੀ ਹੈ.ਕਾਂਗਰਸੀ ਮੰਤਰੀ ਦੇ ਇਸ ਵੱਡੇ ਖੁਲਾਸੇ ਦਾ ਆਮ ਆਦਮੀ ਪਾਰਟੀ ਨੇ ਸਖਤ ਨੋਟਿਸ ਲਿਆ ਹੈ.’ਆਪ’ ਨੇਤਾ ਹਰਪਾਲ ਚੀਮਾ ਨੇ ਇਸ ਬਾਬਤ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਲਿਖ ਕੇ ਇਸ ਪੂਰੇ ਮਾਮਲੇ ਦੀ ਜਾਂਚ ਪੰਜਾਬ-ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ.
ਚੰਡੀਗੜ੍ਹ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਚੀਮਾ ਨੇ ਕਿਹਾ ਕੀ ਕਾਂਗਰਸੀਆਂ ਦੇ ਇਲਜ਼ਾਮਾਂ ਤੋਂ ਇਹ ਸਾਬਿਤ ਹੋ ਜਾਂਦਾ ਹੈ ਕੀ ਪੈਸੇ ਦੇ ਕੇ ਲੱਗੇ ਪੁਲਿਸ ਅਫਸਰ ਡ੍ਰਗ ਅਤੇ ਰੇਤ ਮਾਫੀਆ ਦਾ ਸਾਥ ਦੇ ਕੇ ਆਪਣੀਆਂ ਜ੍ਹੇਬਾਂ ਭਰ ਰਹੇ ਹਨ.ਚੀਮਾ ਨੇ ਮੁੱਖ ਮੰਤਰੀ ਚੰਨੀ ‘ਤੇ ਸਵਾਲ ਚੁੱਕਦਿਆਂ ਕਿਹਾ ਕੀ ਸਰਕਾਰ ਵਲੋਂ ਪੁਲਿਸ ਅਫਸਰਾਂ ਨੂੰ ਸੇਲ ‘ਤੇ ਲਗਾ ਕੇ ਉਨ੍ਹਾਂ ਨੂੰ ਅਪਰਾਧੀਆਂ ਹੱਥ ਵੇਚਿਆ ਜਾ ਰਿਹਾ ਹੈ.’ਆਪ’ ਨੇ ਇਸਦੀ ਜਾਂਚ ਕਰ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ.