ਡੈਸਕ- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਸ਼ਿਆਰਪੁਰ ਵਿਚ ਅੱਜ ਵਿਕਾਸ ਕ੍ਰਾਂਤੀ ਰੈਲੀ ਕਰਨਗੇ। ਇਸ ਦੌਰਾਨ 900 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਜਾਵੇਗੀ।
ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ “ਅੱਜ ਦਾ ਦਿਨ ਪੰਜਾਬ ਦੇ ਇਤਿਹਾਸ ‘ਚ ਵਿਕਾਸ ਦੀ ਨਵੀਂ ਇਬਾਰਤ ਵਜੋਂ ਜਾਣਿਆ ਜਾਵੇਗਾ। ਅੱਜ ਅਸੀਂ ਹੁਸ਼ਿਆਰਪੁਰ ‘ਚ 867 ਕਰੋੜ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਾਂਗੇ ਤੇ ਆਉਣ ਵਾਲੇ ਦਿਨਾਂ ‘ਚ ਪੂਰਾ ਪੰਜਾਬ ਵਿਕਾਸ ਕ੍ਰਾਂਤੀ ਦਾ ਗਵਾਹ ਬਣੇਗਾ। ਇਸ ਰੈਲੀ ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੀ ਸ਼ੁਰੂਆਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੰਜਾਬ ਵਿਚ ਆਪ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਮੁੱਖ ਮੰਤਰੀ ਕੇਜਰੀਵਾਲ ਵਿਕਾਸ ਕ੍ਰਾਂਤੀ ਰੈਲੀ ਵਿਚ ਹਿੱਸਾ ਲੈਣ ਲਈ ਹੁਸ਼ਿਆਰਪੁਰ ਆਉਣਗੇ।
ਇਸ ਦੌਰਾਨ ਕੇਜਰੀਵਾਲ ਤੇ ਸੀਐੱਮ ਮਾਨ ਦੁਆਬਾ ਵਿਚ ਸੀਵਰੇਜ ਤੇ ਜਲ ਸਵੱਛਤਾ ਵਿਭਾਗ ਦੀ ਯੋਜਨਾ, ਚਕਿਤਸਾ ਸਿੱਖਿਆ ਸਹੂਲਤ ਤੇ ਫੌਜ ਟ੍ਰੇਨਿੰਗ ਸੰਸਥਾ ਦਾ ਉਦਘਾਟਨ ਕਰਨਗੇ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ 23 ਪਿੰਡਾਂ ਵਿਚ ਪੰਚਾਇਤੀ ਜ਼ਮੀਨ ‘ਤੇ ਖੇਡ ਸਹੂਲਤਾਂ ਸਥਾਪਤ ਕਰਨ ਦਾ ਫੈਸਲਾ ਲਿਆ ਹੈ, ਜਿਸ ਦਾ ਨੀਂਹ ਪੱਥਰ ਰੈਲੀ ਦੌਰਾਨ ਰੱਖਿਆ ਜਾਵੇਗਾ।