ਸਰਕਾਰ ਦੇ ‘ਸਟ੍ਰਾਂਗ ਰੂਮ’ ਨੂੰ ਆਮ ਆਦਮੀ ਪਾਰਟੀ ਨੇ ਦੱਸਿਆ ‘ਵੀਕ’,ਲਗਾਏ ਪਹਿਰੇ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾ ਨੇਪੜੇ ਚੜਦਿਆਂ ਹੀ ਆਮ ਆਦਮੀ ਪਾਰਟੀ ਐਕਟੀਵ ਹੋ ਗਈ ਹੈ.ਸਰਕਾਰ ਬਨਾਉਣ ਦਾ ਦਾਅਵਾ ਕਰਨ ਵਾਲੀ ‘ਆਪ’ ਨੂੰ ਖਦਸ਼ਾ ਹੈ ਕਿ ਈ.ਵੀ.ਐੱਮ ਮਸ਼ੀਨਾ ਨਾਲ ਛੇੜਛਾੜ ਜਾਂ ਇਸਦੀ ਚੋਰੀ ਹੋ ਸਕਦੀ ਹੈ.ਸੋ ਪਾਰਟੀ ਨੇ ਆਪਣੇ ਪੱਧਰ ‘ਤੇ ਸਟ੍ਰਾਂਗ ਰੂਮਾਂ ਦੇ ਬਾਹਰ ਪਹਿਰੇ ਦੇਣੇ ਸ਼ੁਰੂ ਕਰ ਦਿੱਤੇ ਹਨ.ਇਸ ਬਾਬਤ ਪਾਰਟੀ ਨੇ ਚੋਣ ਕਮਿਸ਼ਨ ਨੂੰ ਪੱਤਰ ਲਿੱਖ ਕੇ ਸਟ੍ਰਾਂਗ ਰੂਮਾਂ ਦੇ ਬਾਹਰ ਸੁਰੱਖਿਆ ਕਰੜੀ ਕਰਨ ਅਤੇ ਸੀ.ਸੀ.ਟੀ.ਵੀ ਕੈਮਰੇ ਲਗਾਉਣ ਦੀ ਮੰਗ ਕੀਤੀ ਹੈ.
ਇਸ ਤੋਂ ਪਹਿਲਾਂ ਪਾਰਟੀ ਦੇ ਪੰਜਾਬ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਪੰਜਾਬ ਦੇ ਵਾਲੰਟੀਅਰਾਂ ਨੂੰ ਸੂਬੇ ਭਰ ਚ ਸਟ੍ਰਾਂਗ ਰੂਮਾਂ ਦੇ ਬਾਹਰ ਸੁਰੱਖਿਆ ਪਹਿਰੇ ਲਗਾਉਣ ਦੇ ਹੁਕਮ ਜਾਰੀ ਕੀਤੇ ਸਨ.ਇਹ ਕੋਈ ਪਹਿਲਾਂ ਵਾਰ ਨਹੀਂ ਹੈ.ਇਸ ਤੋਂ ਪਹਿਲਾਂ ਵੀ 2017 ਦੀਆਂ ਚੋਣਾ ਚ ਆਮ ਅਆਦਮੀ ਪਾਰਟੀ ਵਲੋਂ ਈ.ਵੀ.ਐੱਮ ਦਾ ਰਾਖੀ ਕੀਤੀ ਗਈ ਸੀ.ਪਰ ਗਿਣਤੀ ਵੇਲੇ ਕਾਂਗਰਸ ਸਰਕਾਰ ਬਾਜ਼ੀ ਮਾਰ ਗਈ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਸਨ.