ਅਭਿਨੇਤਾ ਆਸ਼ੀਸ਼ ਵਿਦਿਆਰਥੀ ਨੇ 60 ਸਾਲ ਦੀ ਉਮਰ ‘ਚ ਰੂਪਾਲੀ ਬਰੂਆ ਨਾਲ ਕੀਤਾ ਵਿਆਹ, ਵੇਖੋ ਤਸਵੀਰਾਂ

Ashish Vidyarthi Gets Married: ਬਾਲੀਵੁੱਡ ਅਦਾਕਾਰ ਆਸ਼ੀਸ਼ ਵਿਦਿਆਰਥੀ ਨੇ 60 ਸਾਲ ਦੀ ਉਮਰ ਵਿੱਚ ਇੱਕ ਵਾਰ ਫਿਰ ਵਿਆਹ ਕਰ ਲਿਆ ਹੈ। ਉਸ ਨੇ ਰੂਪਾਲੀ ਬਰੂਆ ਨੂੰ ਆਪਣੀ ਜੀਵਨ ਸਾਥਣ ਬਣਾਇਆ ਹੈ। ਆਸ਼ੀਸ਼ ਵਿਦਿਆਰਥੀ ਅਤੇ ਰੂਪਾਲੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੈਂਡ ਕਰ ਰਹੀਆਂ ਹਨ। ਤਸਵੀਰਾਂ ‘ਚ ਆਸ਼ੀਸ਼ ਵਿਦਿਆਰਥੀ ਅਤੇ ਰੂਪਾਲੀ ਬਰੂਹਾ ਨੂੰ ਰਵਾਇਤੀ ਚਿੱਟੇ ਪਹਿਰਾਵੇ ‘ਚ ਦੇਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਆਸ਼ੀਸ਼ ਵਿਦਿਆਰਥੀ ਦੀ ਪਤਨੀ ਰੂਪਾਲੀ ਗੁਹਾਟੀ ਦੀ ਇੱਕ ਫੈਸ਼ਨ ਡਿਜ਼ਾਈਨਰ ਅਤੇ ਕਾਰੋਬਾਰੀ ਹੈ। ਅਭਿਨੇਤਰੀ ਸ਼ਕੁੰਤਲਾ ਬਰੂਆ ਦੀ ਧੀ ਰਾਜੋਸ਼ੀ ਬਰੂਆ ਆਸ਼ੀਸ਼ ਵਿਦਿਆਰਥੀ ਦੀ ਪਹਿਲੀ ਪਤਨੀ ਹੈ।

ਵਿਆਹ ਕਰਨ ਦੇ ਆਪਣੇ ਫੈਸਲੇ ਬਾਰੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਦਿੱਗਜ ਅਦਾਕਾਰ ਨੇ ਕਿਹਾ, ‘ਮੇਰੀ ਜ਼ਿੰਦਗੀ ਦੇ ਇਸ ਪੜਾਅ ‘ਤੇ ਰੂਪਾਲੀ ਨਾਲ ਵਿਆਹ ਕਰਨਾ ਇੱਕ ਅਦਭੁਤ ਅਹਿਸਾਸ ਹੈ। ਅਸੀਂ ਸਵੇਰੇ ਕੋਰਟ ਮੈਰਿਜ ਕੀਤੀ ਅਤੇ ਫਿਰ ਸ਼ਾਮ ਨੂੰ ਇਕੱਠੇ ਹੋ ਗਏ।ਰੂਪਾਲੀ ਨੇ ਕਿਹਾ ਕਿ ਅਸੀਂ ਕੁਝ ਦਿਨ ਪਹਿਲਾਂ ਹੀ ਮਿਲੇ ਸੀ ਪਰ ਫਿਰ ਵੀ ਅਸੀਂ ਇਸ ਰਿਸ਼ਤੇ ‘ਤੇ ਵਿਸ਼ਵਾਸ ਕੀਤਾ ਅਤੇ ਇਸ ਨੂੰ ਹੋਰ ਅੱਗੇ ਲਿਜਾਣ ਬਾਰੇ ਸੋਚਿਆ। ਅਸੀਂ ਦੋਵੇਂ ਛੋਟੀ ਜਿਹੀ ਰਸਮ ਵਿਚ ਵਿਆਹ ਕਰਵਾਉਣਾ ਚਾਹੁੰਦੇ ਸੀ, ਇਸ ਲਈ ਅਸੀਂ ਅਦਾਲਤ ਵਿਚ ਵਿਆਹ ਕਰਵਾ ਲਿਆ।