PBKS IPL 2023 Playoffs Scenario: ਸ਼ਿਖਰ ਧਵਨ ਦੀ ਕਪਤਾਨੀ ਵਾਲੇ ਪੰਜਾਬ ਕਿੰਗਜ਼ (PBKS) ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) 2023 ਦੇ ਇੱਕ ਮੈਚ ਵਿੱਚ ਦਿੱਲੀ ਕੈਪੀਟਲਜ਼ (DC) ਦੇ ਖਿਲਾਫ 15 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਦਾ ਦਿੱਲੀ ਨੂੰ ਕੋਈ ਫਾਇਦਾ ਨਹੀਂ ਹੋਇਆ, ਪਰ ਇਸ ਹਾਰ ਨੇ ਪੰਜਾਬ ਕਿੰਗਜ਼ ਦੀਆਂ ਪਲੇਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਪਾਣੀ ਫੇਰ ਦਿੱਤਾ ਹੈ। ਛੇ ਹਾਰਾਂ ਤੋਂ ਬਾਅਦ ਵੀ ਪੰਜਾਬ ਕਿੰਗਜ਼ ਪਲੇਆਫ ‘ਚ ਪਹੁੰਚ ਸਕਦੇ ਹਨ? ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਕਿੰਗਜ਼ 6 ਹਾਰਾਂ ਤੋਂ ਬਾਅਦ ਵੀ ਪਲੇਆਫ ਵਿੱਚ ਕਿਵੇਂ ਪਹੁੰਚ ਸਕਦਾ ਹੈ?
ਪੰਜਾਬ ਕਿੰਗਜ਼ ਦਾ ਪਲੇਆਫ ‘ਚ ਪਹੁੰਚਣ ਦਾ ਸਮੀਕਰਨ
ਗੁਜਰਾਤ ਟਾਈਟਨਸ ਪਹਿਲਾਂ ਹੀ ਪਲੇਆਫ ਲਈ ਕੁਆਲੀਫਾਈ ਕਰ ਚੁੱਕੀ ਹੈ ਜਦਕਿ ਦਿੱਲੀ ਅਤੇ ਹੈਦਰਾਬਾਦ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਪੰਜਾਬ ਅੰਕ ਸੂਚੀ ਵਿਚ 8ਵੇਂ ਸਥਾਨ ‘ਤੇ ਹੈ ਅਤੇ ਉਸ ਦਾ ਇਕ ਮੈਚ ਬਾਕੀ ਹੈ। ਪੰਜਾਬ ਨੇ ਹੁਣ ਆਪਣਾ ਆਖਰੀ ਮੈਚ ਰਾਜਸਥਾਨ ਰਾਇਲਜ਼ ਨਾਲ 19 ਮਈ ਨੂੰ ਧਰਮਸ਼ਾਲਾ ਵਿੱਚ ਖੇਡਣਾ ਹੈ।
ਜੇਕਰ ਪੰਜਾਬ ਨੇ ਪਲੇਆਫ ‘ਚ ਪਹੁੰਚਣਾ ਹੈ ਤਾਂ ਉਸ ਨੂੰ ਇਹ ਮੈਚ ਕਿਸੇ ਵੀ ਕੀਮਤ ‘ਤੇ ਜਿੱਤਣਾ ਹੋਵੇਗਾ। ਇੰਨਾ ਹੀ ਨਹੀਂ ਆਪਣੀ ਨੈੱਟ ਰਨ ਰੇਟ ਨੂੰ ਸੁਧਾਰਨ ਲਈ ਉਸ ਨੂੰ ਆਪਣਾ ਆਖਰੀ ਮੈਚ ਵੱਡੇ ਫਰਕ ਨਾਲ ਜਿੱਤਣਾ ਹੋਵੇਗਾ। ਪੰਜਾਬ ਨੇ ਹੁਣ ਤੱਕ 13 ਮੈਚ ਖੇਡੇ ਹਨ ਅਤੇ ਇਸ ਸਮੇਂ ਉਸ ਦੇ 12 ਅੰਕ ਹਨ। ਟੀਮ ਦਾ ਨੈੱਟ ਰਨਰੇਟ ਵੀ -0.308 ਹੈ।
ਦੂਜੀਆਂ ਟੀਮਾਂ ਦੇ ਮੈਚਾਂ ਦੇ ਨਤੀਜਿਆਂ ‘ਤੇ ਨਿਰਭਰ ਕਰਨਾ ਹੋਵੇਗਾ
ਦੋ ਅੰਕ ਗੁਆਉਣ ਤੋਂ ਬਾਅਦ ਹੁਣ ਪੰਜਾਬ ਲਈ ਪਲੇਆਫ ‘ਚ ਪਹੁੰਚਣ ਦਾ ਰਸਤਾ ਕਾਫੀ ਮੁਸ਼ਕਿਲ ਹੋ ਗਿਆ ਹੈ। ਹੁਣ ਪੰਜਾਬ ਲਈ ਸਿਰਫ 1 ਮੈਚ ਬਚਿਆ ਹੈ ਅਤੇ ਇਸ ਨੂੰ ਜਿੱਤਣ ਤੋਂ ਬਾਅਦ ਵੀ ਉਹ ਵੱਧ ਤੋਂ ਵੱਧ 14 ਅੰਕਾਂ ਤੱਕ ਪਹੁੰਚ ਸਕਦਾ ਹੈ। ਪਲੇਆਫ ਲਈ ਪੰਜਾਬ ਕਿੰਗਜ਼ ਨੂੰ ਹੁਣ ਹੋਰ ਮੈਚਾਂ ਦੇ ਨਤੀਜਿਆਂ ‘ਤੇ ਨਿਰਭਰ ਰਹਿਣਾ ਹੋਵੇਗਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਕੈਪੀਟਲਸ ਨੇ 20 ਓਵਰਾਂ ‘ਚ 2 ਵਿਕਟਾਂ ਗੁਆ ਕੇ 213 ਦੌੜਾਂ ਦਾ ਵੱਡਾ ਸਕੋਰ ਬਣਾਇਆ। ਦਿੱਲੀ ਲਈ ਪ੍ਰਿਥਵੀ ਸ਼ਾਅ ਅਤੇ ਰਿਲੇ ਰੂਸੋ ਨੇ ਧਮਾਕੇਦਾਰ ਅਰਧ ਸੈਂਕੜੇ ਲਗਾਏ। ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਕਿੰਗਜ਼ ਦੀ ਟੀਮ ਲਿਆਮ ਲਿਵਿੰਗਸਟੋਨ ਦੀਆਂ 94 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਬਾਵਜੂਦ 15 ਦੌੜਾਂ ਨਾਲ ਹਾਰ ਗਈ।
ਮੁੰਬਈ ਇੰਡੀਅਨਜ਼ ਦੀ ਹਾਰ ਲਈ ਪ੍ਰਾਰਥਨਾ ਕਰਨੀ ਪਵੇਗੀ
ਇਸ ਤੋਂ ਇਲਾਵਾ ਸਨਰਾਈਜ਼ਰਸ ਹੈਦਰਾਬਾਦ ਹੱਥੋਂ ਮੁੰਬਈ ਇੰਡੀਅਨਜ਼ ਦੀ ਵੱਡੀ ਹਾਰ ਲਈ ਪੰਜਾਬ ਨੂੰ ਦੁਆ ਕਰਨੀ ਪਵੇਗੀ। ਰਾਇਲ ਚੈਲੰਜਰਜ਼ ਬੰਗਲੌਰ ਨੂੰ ਵੀ ਆਪਣੇ ਬਾਕੀ ਦੋ ਮੈਚਾਂ ਵਿੱਚ ਹਾਰ ਝੱਲਣੀ ਪਵੇਗੀ। ਇਸ ਤੋਂ ਬਾਅਦ ਲਖਨਊ ਖ਼ਿਲਾਫ਼ ਕੋਲਕਾਤਾ ਦੀ ਹਾਰ ਤੋਂ ਬਾਅਦ ਹੀ ਪੀਬੀਕੇਐਸ ਲਈ ਅੱਗੇ ਦਾ ਰਸਤਾ ਸਾਫ਼ ਹੋਵੇਗਾ।
ਜੇਕਰ ਇਹ ਸਾਰੀਆਂ ਸ਼ਰਤਾਂ ਪੂਰੀਆਂ ਹੋ ਜਾਂਦੀਆਂ ਹਨ, ਤਾਂ ਪੰਜਾਬ ਦੀ ਟੀਮ 14 ਅੰਕਾਂ ਅਤੇ ਸਕਾਰਾਤਮਕ ਨੈੱਟ ਰਨ ਰੇਟ ਦੇ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ ‘ਤੇ ਰਹਿ ਕੇ ਪਲੇਆਫ ਵਿੱਚ ਪਹੁੰਚ ਜਾਵੇਗੀ।