IPL ਤੋਂ ਬਾਅਦ ਹੁਣ ਇਸ ਵਿਦੇਸ਼ੀ ਲੀਗ ‘ਚ ਬੱਲੇਬਾਜ਼ੀ ਕਰਦੇ ਨਜ਼ਰ ਆਉਣਗੇ ਸੁਰੇਸ਼ ਰੈਨਾ, ਨਿਲਾਮੀ ਲਈ ਦਿੱਤਾ ਗਿਆ ਨਾਂ

ਸਾਬਕਾ ਭਾਰਤੀ ਕ੍ਰਿਕਟਰ ਅਤੇ ਇੰਡੀਅਨ ਪ੍ਰੀਮੀਅਰ ਲੀਗ ਟੀਮ ਚੇਨਈ ਸੁਪਰ ਕਿੰਗਜ਼ (CSK) ਦੇ ਸਭ ਤੋਂ ਸਫਲ ਬੱਲੇਬਾਜ਼ਾਂ ਵਿੱਚੋਂ ਇੱਕ ਸੁਰੇਸ਼ ਰੈਨਾ ਜਲਦੀ ਹੀ ਗੁਆਂਢੀ ਦੇਸ਼ ਸ਼੍ਰੀਲੰਕਾ ਦੀ ਕ੍ਰਿਕਟ ਲੀਗ ਵਿੱਚ ਖੇਡਦੇ ਹੋਏ ਨਜ਼ਰ ਆਉਣਗੇ। ਰੈਨਾ ਨੇ ਇਸ ਲੀਗ ‘ਚ ਖੇਡਣ ਲਈ ਲੰਕਾ ਪ੍ਰੀਮੀਅਰ ਲੀਗ 2023 ਦੀ ਖਿਡਾਰੀਆਂ ਦੀ ਨਿਲਾਮੀ ਦੀ ਸੂਚੀ ‘ਚ ਵੀ ਆਪਣਾ ਨਾਂ ਦਰਜ ਕਰਵਾਇਆ ਹੈ।

ਸ਼੍ਰੀਲੰਕਾ ਪ੍ਰੀਮੀਅਰ ਲੀਗ ਦੀ ਨਿਲਾਮੀ 14 ਜੂਨ ਨੂੰ ਹੋਵੇਗੀ
ਸ਼੍ਰੀਲੰਕਾ ਕ੍ਰਿਕਟ (SLC) ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟਰਾਂ ਦੀ ਸੂਚੀ ਜਾਰੀ ਕੀਤੀ ਜੋ 31 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਪੰਜ ਟੀਮਾਂ ਦੇ ਟੂਰਨਾਮੈਂਟ ਦੌਰਾਨ ਨਿਲਾਮੀ ਵਿੱਚ ਹਿੱਸਾ ਲੈਣਗੇ। ਰੈਨਾ 2008 ਤੋਂ 2021 ਦਰਮਿਆਨ ਆਈਪੀਐਲ ਦੇ ਹਰ ਸੀਜ਼ਨ ਵਿੱਚ ਖੇਡਿਆ। ਇਹ 36 ਸਾਲਾ ਖਿਡਾਰੀ ਹਾਲਾਂਕਿ 2020 ਵਿੱਚ ਯੂਏਈ ਤੋਂ ਘਰ ਪਰਤਿਆ ਸੀ ਜਿੱਥੇ ਕੋਵਿਡ ਕਾਰਨ ਆਈਪੀਐਲ ਦਾ ਆਯੋਜਨ ਕੀਤਾ ਜਾ ਰਿਹਾ ਸੀ।

ਰੈਨਾ ਨੇ ਆਈਪੀਐਲ ਵਿੱਚ 5 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ
ਰੈਨਾ ਨੇ 205 ਆਈਪੀਐਲ ਮੈਚਾਂ ਵਿੱਚ 5500 ਤੋਂ ਵੱਧ ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਨਾਬਾਦ ਸੈਂਕੜਾ ਵੀ ਸ਼ਾਮਲ ਹੈ। ਸੀਐਸਕੇ ਤੋਂ ਇਲਾਵਾ ਰੈਨਾ ਨੇ ਆਈਪੀਐਲ ਵਿੱਚ ਗੁਜਰਾਤ ਲਾਇਨਜ਼ ਦੀ ਨੁਮਾਇੰਦਗੀ ਵੀ ਕੀਤੀ ਹੈ। ਉਹ ਘਰੇਲੂ ਟੂਰਨਾਮੈਂਟਾਂ ਵਿੱਚ ਉੱਤਰ ਪ੍ਰਦੇਸ਼ ਦੀ ਨੁਮਾਇੰਦਗੀ ਕਰਦਾ ਸੀ। ਭਾਰਤੀ ਕ੍ਰਿਕਟ ਬੋਰਡ ਦੇ ਨਿਯਮਾਂ ਅਨੁਸਾਰ, ਕਿਸੇ ਭਾਰਤੀ ਖਿਡਾਰੀ ਨੂੰ ਕਿਸੇ ਹੋਰ ਦੇਸ਼ ਵਿੱਚ ਫਰੈਂਚਾਇਜ਼ੀ ਲੀਗ ਵਿੱਚ ਖੇਡਣ ਲਈ ਘਰੇਲੂ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣਾ ਪੈਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਸੁਰੇਸ਼ ਰੈਨਾ ਵੀ ਆਈਪੀਐਲ 2023 ਦੌਰਾਨ ਕੁਮੈਂਟਰੀ ਵਿੱਚ ਡੈਬਿਊ ਕਰਦੇ ਨਜ਼ਰ ਆਏ ਸਨ। ਉਸ ਨੇ ਆਪਣੀ ਕੁਮੈਂਟਰੀ ਨਾਲ ਕਾਫੀ ਦਿਲ ਜਿੱਤ ਲਿਆ। IPL ਦੌਰਾਨ ਰੈਨਾ ਦੀ ਕੁਮੈਂਟਰੀ ਨੂੰ ਪ੍ਰਸ਼ੰਸਕਾਂ ਨੇ ਵੀ ਕਾਫੀ ਪਸੰਦ ਕੀਤਾ ਸੀ।ਦੂਜੇ ਪਾਸੇ ਰੈਨਾ ਦੀ ਕ੍ਰਿਕਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਲੈਜੇਂਡਸ ਲੀਗ ਕ੍ਰਿਕਟ ‘ਚ ਖੇਡਦੇ ਹੋਏ ਨਜ਼ਰ ਆਏ ਸਨ।