ਅਗਨੀਪਥ ‘ਤੇ ਭਾਰਤ , ਅੱਜ ਦੇਸ਼ ਰਹੇਗਾ ਬੰਦ , ਅਲਰਟ ਜਾਰੀ

ਜਲੰਧਰ- ਖੇਤੀ ਕਨੂੰਨਾ ਤੋਂ ਬਾਅਦ ਹੁਣ ਮੋਦੀ ਸਰਕਾਰ ਦੀ ਅਗਨੀਪਥ ਯੋਜਨਾ ਲੋਕਾਂ ਦੇ ਗਲੇ ਤੋਂ ਨਹੀਂ ਉਤਰ ਰਹੀ ਹੈ ।ਸੈਨਾ ਨੂੰ ਠੇਕੇ ‘ਤੇ ਦੇਣ ਦੇ ਬਰਾਬਰ ਦੇ ਇਲਜ਼ਾਮਾਂ ਹੇਠ ਦੇਸ਼ ਭਰ ਦਾ ਨੌਜਵਾਨ ਮੋਦੀ ਸਰਕਾਰ ਦੀ ਨੀਤੀ ਦਾ ਵਿਰੋਧ ਕਰ ਰਿਹਾ ਹੈ । ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਭਰ ‘ਚ ਹਿੰਸਕ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਹਨ। ਕਈ ਸੂਬਿਆਂ ਵਿੱਚ ਸ਼ਰਾਰਤੀ ਅਨਸਰਾਂ ਨੇ ਅਗਨੀਪਥ ਯੋਜਨਾ ਖਿਲਾਫ ਹੰਗਾਮਾ ਕੀਤਾ। ਅਜਿਹੇ ‘ਚ ਅਗਨੀਪਥ ਯੋਜਨਾ ਦੇ ਵਿਰੋਧ ‘ਚ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਕਾਰਨ ਯੂਪੀ ਦੇ ਨੋਇਡਾ ਅਤੇ ਰਾਜਸਥਾਨ ਦੇ ਜੈਪੁਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਗਨੀਪਥ ਯੋਜਨਾ ਦੇ ਵਿਰੋਧ ‘ਚ ਅੱਜ ਦੇਸ਼ ਭਰ ‘ਚ ਸ਼ਾਂਤੀਪੂਰਨ ਪ੍ਰਦਰਸ਼ਨ ਹਾਈ ਅਲਰਟ ‘ਤੇ ਹਨ।

ਕਾਂਗਰਸ ਨੇਤਾ ਅਜੇ ਮਾਕਨ ਨੇ ਦੱਸਿਆ ਕਿ ਅੱਜ ਅਸੀਂ ਜੰਤਰ-ਮੰਤਰ ‘ਤੇ ਸੱਤਿਆਗ੍ਰਹਿ ‘ਤੇ ਬੈਠਾਂਗੇ ਅਤੇ ਸ਼ਾਮ 5 ਵਜੇ ਰਾਸ਼ਟਰਪਤੀ ਨੂੰ ਮਿਲਾਂਗੇ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਗਨੀਪੱਥ ਸਕੀਮ ਨੂੰ ਵਾਪਸ ਲਿਆ ਜਾਵੇ। ਇਸ ਸਕੀਮ ਬਾਰੇ ਪਹਿਲਾਂ ਨੌਜਵਾਨਾਂ ਅਤੇ ਸੰਸਦ ਵਿੱਚ ਚਰਚਾ ਹੋਣੀ ਚਾਹੀਦੀ ਹੈ ਪਰ ਇਸ ਤੋਂ ਪਹਿਲਾਂ ਇਸ ਨੂੰ ਵਾਪਸ ਲੈ ਲਿਆ ਜਾਣਾ ਚਾਹੀਦਾ ਹੈ।

ਅਗਨੀਪਥ ਯੋਜਨਾ ਖਿਲਾਫ ਭਾਰਤ ਬੰਦ ਦੇ ਮੱਦੇਨਜ਼ਰ ਅੱਜ ਝਾਰਖੰਡ ਦੇ ਸਾਰੇ ਸਕੂਲ ਬੰਦ ਹਨ। ਉਰਸੁਲਿਨ ਕਾਨਵੈਂਟ ਇੰਟਰ ਕਾਲਜ ਸਕੂਲ ਦੀ ਪ੍ਰਿੰਸੀਪਲ ਸਿਸਟਰ ਮੈਰੀ ਗ੍ਰੇਸ ਨੇ ਦੱਸਿਆ ਕਿ ਅੱਜ 11ਵੀਂ ਜਮਾਤ ਲਈ ਜੇਏਸੀ ਦੀ ਪ੍ਰੀਖਿਆ ਹੋਣੀ ਸੀ। ਅੱਜ ਦੀਆਂ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।