ਏਅਰ ਕੈਨੇਡਾ ਵੱਲੋਂ ਆਪਣੇ ਟਵਿੱਟਰ ਅਕਾਊਂਟ ‘ਤੇ ਭਾਰਤ ਨਾਲ ਉਡਾਣਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਏਅਰ ਵਕਾਨਾਦਾ ਨੂੰ ਜੋ ਉਡਾਣਾਂ ਸੰਬੰਧੀ ਸਵਾਲ ਪੁੱਛੇ ਜਾ ਰਹੇ ਹਨ ਇਸ ਦਾ ਜਵਾਬ ਦਿੰਦੇ ਉਨ੍ਹਾਂ ਨੇ ਦੱਸਿਆ ਹੈ ਦਿੱਲੀ ਤੋਂ ਟੋਰਾਂਟੋ ਲਈ 1 ਅਗਸਤ 2021 ਨੂੰ ਮੁੜ ਤੋਂ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਦਿੱਲੀ ਤੋਂ ਵੈਨਕੂਵਰ ਲਈ ਉਡਾਣਾਂ 16 ਅਗਸਤ 2021 ਨੂੰ ਦੁਬਾਰਾ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਏਅਰਲਾਈਨ ਵੱਲੋਂ ਫਲਾਈਟਾਂ ਦੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਯਾਦ ਰਹੇ ਕਿ ਅਜੇ ਕੈਨੇਡਾ ਸਰਕਾਰ ਵੱਲੋਂ ਉਡਾਣਾਂ ਬਾਰੇ ਕੋਈ ਵੀ ਐਲਾਨ ਨਹੀਂ ਕੀਤਾ ਕਿ ਭਾਰਤ ਨਾਲ ਦੁਬਾਰਾ ਕਦੋਂ ਉਡਾਣਾਂ ਚਲਾਈਆਂ ਜਾਣਗੀਆਂ। ਮੌਜੂਦਾ ਸਮੇਂ ਕੈਨੇਡਾ ਵੱਲੋਂ ਜੁਲਾਈ 21 ਤੱਕ ਭਾਰਤ ਤੋਂ ਆਉਣ ਵਾਲੀਆਂ ਸਿਧੀਆਂ ਉਡਾਣਾਂ ਬੰਦ ਕੀਤੀਆਂ ਹਨ।
Air Canada ਨੇ ਉਡਾਣਾਂ ਸਬੰਧੀ ਸਾਂਝੀ ਕੀਤੀ ਜਾਣਕਾਰੀ
