ਖੰਨਾ- ਖੰਨਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਤਜਿੰਦਰ ਸਿੰਘ ਊਰਫ ਗੌਰਖ ਬਾਬਾ ਨੂੰ ਲੈ ਕੇ ਮਹੱਤਵਪੂਰਨ ਖੁਲਾਸੇ ਕੀਤੇ ਹਨ ।ਪੁਲਿਸ ਦਾ ਕਹਿਣਾ ਹੈ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਗੌਰਖ ਬਾਬਾ ਦੇ ਮੋਬਾਇਲ ਫੋਨ ‘ਤੇ ਕਈ ਹੈਰਾਨ ਕਰਨ ਵਾਲੀਆਂ ਤਸਵੀਰਾਂ ਮਿਲੀਆਂ ਹਨ । ਤਸਵੀਰਾਂ ਮੁਤਾਬਿਕ ਅੰਮ੍ਰਿਤਪਾਲ ਵਲੋ ਏ.ਕੇ.ਐੱਫ ਆਨੰਦਪੁਰ ਖਾਲਸਾ ਫੋਰਸ ਅਤੇ ਅੰਮ੍ਰਿਤਪਾਲ ਟਾਇਗਰ ਫੋਸਰ ਦਾ ਗਠਨ ਕੀਤਾ ਗਿਆ ਸੀ । ਇਸ ਬਾਬਤ ਵਾਟਸਐਪ ਗੁਰੱਪ ਬਣਾਏ ਗਏ ਸਨ ।ਅੰਮ੍ਰਿਤਪਾਲ ਵਲੋਂ ਬਣਾਈ ਗਈ ਸੀ.ਟੀ.ਪੀ ਦਾ ਤਜਿੰਦਰ ਮੁੱਖ ਮੈਂਬਰ ਸੀ । ਪੁਲਿਸ ਮੁਤਾਬਿਕ ਅੰਮ੍ਰਿਤਪਾਲ ਸਿੰਘ ਜੱਲੂਪੁਰ ਚ ਬਣਾਏ ਗਏ ਨਸ਼ਾ ਕੇਂਦਰ ਰਾਹੀਂ ਆਪਣੀ ਫੋਸਰ ਤਿਆਰ ਕਰ ਰਿਹਾ ਸੀ ।
ਤਜਿੰਦਰ ਗੌਰਖਾ ਬਾਬਾ ਵੀ ਨਸ਼ਾ ਛੁਡਾਉਣ ਲਈ ਆਇਆ ਸੀ ।ਜਿਸਨੂੰ ਬਾਅਦ ਚ ਬਤੌਰ ਗਨਮੈਨ ਆਪਣੀ ਟੀਮ ਚ ਸ਼ਾਮਿਲ ਕੀਤਾ ਗਿਆ।ਨਸ਼ਾ ਕੇਂਦਰ ਚ ਆਏ ਨੌਜਵਾਨਾਂ ਨੂੰ ਹੀ ਅੰਮ੍ਰਿਤਪਾਲ ਵਲੋਂ ਬਰਗਲਾ ਕੇ ਫੋਸਰ ਚ ਸ਼ਾਮਿਲ ਕੀਤਾ ਜਾਂਦਾ ਸੀ । ਇਨ੍ਹਾਂ ਨੌਜਵਾਨਾਂ ਨੂੰ ਜੱਲੂਪਰ ਚ ਹੀ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਜਾਂਦੀ ਸੀ। ਗੌਰਖਾ ਬਾਬਾ ਦੇ ਮੋਬਾਇਲ ਤੋਂ ਅਜਿਹੀਆਂ ਵੀਡੀਓ ਵੀ ਬਰਾਮਦ ਹੋਈਆਂ ਹਨ ।
ਫੁਲਿਸ ਮੁਤਾਬਿਕ ਇਨ੍ਹਾਂ ਨੌਜਵਾਨਾ ਨੂੰ ਅੰਮ੍ਰਿਤਪਾਲ ਵਲੋਂ ਤਣਖਾਹ ਵੀ ਦਿੱਤੀ ਜਾਂਦੀ ਸੀ । ਸਾਰਿਆਂ ਨੂੰ ਪੁਲਿਸ ਫੋਸਰ ਵਾਂਗ ਬੈਲਟ ਨੰਬਰ ਅਲਾਟ ਕੀਤੇ ਗਏ ਸਨ । ਹਥਿਆਰਾਂ ਅਤੇ ਬੂਲੇਟ ਪਰੂਫ ਜੈਕਟਾਂ ‘ਤੇ ਏ.ਕੇ.ਐੱਫ ਲਿਖਿਆ ਹੋਇਆ ਹੈ ।ਅੰਮ੍ਰਿਤਪਾਲ ਨੇ ਖਾਲਿਸਤਾਨ ਦਾ ਪੂਰਾ ਪਲਾਨ ਤਿਆਰ ਕੀਤਾ ਹੋਇਆ ਸੀ । ਗੌਰਖਾ ਦੇ ਮੋਬਾਇਲ ਤੋਂ ਵੱਖ ਵੱਖ ਸ਼ਹਿਰਾਂ ਦੇ ਨਾਂਅ ‘ਤੇ ਖਾਲਿਸਤਾਨੀ ਲੋਗੋ ਵੀ ਮਿਲੇ ਹਨ ।