ਕਾਬੁਲ : ਪੰਜਸ਼ੀਰ ਘਾਟੀ ਨੂੰ ਤਾਲਿਬਾਨ ਦੇ ਕਬਜ਼ੇ ਤੋਂ ਬਚਾਉਣ ਲਈ ਉੱਤਰੀ ਗੱਠਜੋੜ ਅੱਡੀ-ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਹਾਲਾਂਕਿ ਅਫਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਬਣੀ ਹੈ ਅਤੇ ਪਾਕਿਸਤਾਨ ਆਪਣੇ ਫਾਇਦੇ ਲਈ ਇਸਦਾ ਸਮਰਥਨ ਕਰ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਲ-ਕਾਇਦਾ ਤਾਲਿਬਾਨ ਦੀ ਮਦਦ ਕਰ ਰਿਹਾ ਹੈ ਅਤੇ ਇਸ ਨਾਲ ਸੰਬੰਧ ਸੁਧਾਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਤੁਹਾਨੂੰ ਦੱਸ ਦੇਈਏ ਕਿ ਤਾਲਿਬਾਨ ਨੂੰ ਅਲਕਾਇਦਾ, ਆਈਐਸਆਈਐਸ, ਜਿਹਾਦ ਅਲ ਨੁਸਰਾ ਅਤੇ ਪਾਕਿਸਤਾਨ ਵਰਗੇ ਅੱਤਵਾਦੀ ਸੰਗਠਨਾਂ ਦਾ ਸਮਰਥਨ ਪ੍ਰਾਪਤ ਹੈ। ਸਾਰੇ ਅੱਤਵਾਦੀ ਸੰਗਠਨ ਤਾਲਿਬਾਨ ਦੇ ਸਹਿਯੋਗ ਨਾਲ ਪੰਜਸ਼ੀਰ ‘ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ‘ਚ ਲੱਗੇ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਸ਼ੀਰ ਵਿਚ ਚੱਲ ਰਹੀ ਜੰਗ ਵਿਚ ਤਾਲਿਬਾਨ ਦੇ ਨਾਲ ਇਕ ਪਾਕਿਸਤਾਨੀ ਸੈਨਿਕ ਦੇ ਮਾਰੇ ਜਾਣ ਦੀ ਖ਼ਬਰ ਹੈ।
ਦਰਅਸਲ, ਉੱਤਰੀ ਗਠਜੋੜ ਦੀ ਪ੍ਰਤੀਰੋਧ ਫੋਰਸ ਨੇ ਮਾਰੇ ਗਏ ਪਾਕਿਸਤਾਨੀ ਸੈਨਿਕ ਦੇ ਆਈਡੀ ਕਾਰਡ ਦੀ ਤਸਵੀਰ ਜਾਰੀ ਕੀਤੀ ਹੈ। ਜਿਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਪਾਕਿਸਤਾਨ ਦੇ ਸੈਨਿਕ ਤਾਲਿਬਾਨ ਦੇ ਪੰਜਸ਼ੀਰ ‘ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਵੀ ਕਰ ਰਹੇ ਹਨ।
ਟੀਵੀ ਪੰਜਾਬ ਬਿਊਰੋ