Vancouver – ਐਲਬਰਟਾ ਦੇ ਹੈਲਥ ਮਿਨਿਸਟਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ।
ਇਸ ਬਾਰੇ ਸਰਕਾਰੀ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਐਲਬਰਟਾ ‘ਚ ਜੋ ਕੋਰੋਨਾ ਵਾਇਰਸ ਦੇ ਹਾਲਾਤ ਬਣੇ ਹੋਏ ਨੇ ਇਸ ਦੇ ਦੌਰਾਨ ਇਹ ਜਾਣਕਾਰੀ ਸਾਹਮਣੇ ਆਈ ਹੈ ਜਿਸ ਮੁਤਾਬਿਕ ਐਲਬਰਟਾ ਦੇ ਹੈਲਥ ਮਨਿਸਟਰ ਨੂੰ ਬਦਲਿਆ ਜਾ ਰਿਹਾ ਹੈ। ਦੱਸਦਈਏ ਕਿ ਐਲਬਰਟਾ ’ਚ ਕੋਵਿਡ 19 ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਇਸ ਤੋਂ ਬਾਅਦ ਪ੍ਰੀਮੀਅਰ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਸੇ ਦੌਰਾਨ ਟਾਇਲਰ ਸ਼ੈਂਡਰੋ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ। ਕੁੱਝ ਮੀਡੀਆ ਰਿਪੋਰਟਾਂ ਮੁਤਾਬਕ ਸੂਬੇ ਦੇ ਮੌਜੂਦਾ ਲੇਬਰ ਅਤੇ ਇਮਿਗ੍ਰੇਸ਼ਨ ਮਿਨਿਸਟਰ ਜੇਸਨ ਕੌਪਿੰਗ ਨਵੇਂ ਹੈਲਥ ਮਿਨਿਸਟਰ ਹੋਣਗੇ।
ਜਿਕਰਯੋਗ ਹੈ ਕਿ ਇਹ ਫ਼ੈਸਲਾ ਅਜਿਹੇ ਸਮੇਂ ਵਿਚ ਲਿਆ ਜਾ ਰਿਹਾ ਹੈ ਜਦੋਂ ਕੋਵਿਡ 19 ਨੇ ਐਲਬਰਟਾ ਦੇ ਹੈਲਥ ਕੇਅਰ ਸਿਸਟਮ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਦੱਸਣਯੋਗ ਹੈ ਕਿ ਐਲਬਰਟਾ ‘ਚ ਕੋਰੋਨਾ ਦੇ ਹਾਲਾਤਾਂ ਨੂੰ ਦੇਖਦਿਆਂ ਮੁੜ ਸਖ਼ਤੀ ਕੀਤੀ ਗਈ ਹੈ।
ਐਲਬਰਟਾ ਦੇ ਨਵੇਂ ਐਲਾਨ ਮੁਤਾਬਿਕ
* ਜਦੋਂ ਤੱਕ ਇੰਪਲੋਇਰ ਕੰਮ ਵਾਲੀ ਥਾਂ ’ਤੇ ਨਹੀਂ ਬੁਲਾਉਂਦੇ ਉਦੋਂ ਤੱਕ ਵਰਕ-ਫ਼ਰੌਮ-ਹੋਮ ਲਾਜ਼ਮੀ ਹੋਵੇਗਾ।
* ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਲੋਕਾਂ ਲਈ ਇੰਡੋਰ ਪ੍ਰਾਇਵੇਟ ਇਕੱਠ ਹੁਣ ਇੱਕ ਪਰਿਵਾਰ ਤੱਕ ਹੀ ਸੀਮਤ ਹੋਣਗੇ।
* 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਤੇ ਕੋਈ ਰੋਕ ਨਹੀਂ ਹੈ।
* ਬਗ਼ੈਰ ਵੈਕਸੀਨ ਵਾਲੇ ਲੋਕਾਂ ਨੂੰ ਪ੍ਰਾਇਵੇਟ ਸਮਾਜਕ ਇਕੱਠ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ ।
* ਆਉਟਡੋਰ ਪ੍ਰਾਇਵੇਟ ਸਮਾਜਿਕ ਇਕੱਠ ‘ਤੇ 200 ਲੋਕਾਂ ਸ਼ਾਮਿਲ ਹੋ ਸਕਣਗੇ।
* ਧਾਰਮਿਕ ਸਥਾਂਨਾਂ ’ਤੇ ਇੱਕ-ਤਿਹਾਈ ਲੋਕ ਹੀ ਇੱਕ ਵੇਲੇ ਇਕੱਠੇ ਹੋ ਸਕਦੇ ਹਨ।
* ਸਕੂਲਾਂ ਵਿਚ ਗ੍ਰੇਡ 4 ਅਤੇ ਉਪਰਲੇ ਗ੍ਰੇਡਜ਼ ਦੇ ਵਿਦਿਆਰਥਿਆਂ ਲਈ ਮਾਸਕ ਲਾਜ਼ਮੀ ਹੋਣਗੇ।
ਐਲਬਰਟਾ ‘ਚ ਸੋਮਵਾਰ ਤੋਂ
* ਰੈਸਟੋਰੈਂਟਾਂ ਵਿਚ ਸਿਰਫ਼ ਆਉਟਡੋਰ ਡਾਇਨਿੰਗ ਦੀ ਇਜਾਜ਼ਤ ਹੋਵੇਗੀ ਅਤੇ ਇਕ ਟੇਬਲ ‘ਤੇ ਵੱਧ ਤੋਂ ਵੱਧ 6 ਲੋਕ ਹੋ ਸਕਣਗੇ।
* ਰਾਤ 10 ਵਜੇ ਤੋਂ ਬਾਅਦ ਸ਼ਰਾਬ ਨਹੀਂ ਪਰੋਸੀ ਜਾਵੇਗੀ।
* ਇੰਡੋਰ ਵਿਆਹਾਂ ਅਤੇ ਸੰਸਕਾਰਾਂ ਲਈ 50 ਲੋਕਾਂ ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ।
* ਵਿਆਹਾਂ ਅਤੇ ਸੰਸਕਾਰਾਂ ਦੇ ਆਉਟਡੋਰ ਆਯੋਜਨਾਂ ਵਿਚ ਵੱਧ ਤੋਂ ਵੱਧ 200 ਲੋਕ ਸ਼ਾਮਿਲ ਹੋ ਸਕਣਗੇ ।