Ottawa- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਅਲਬਰਟਾ ਦੇ ਊਰਜਾ ਸੈਕਟਰ ਦੇ ਭਵਿੱਖ ‘ਤੇ ਇੱਕ ਵੱਡੇ ਸਮਝੌਤੇ ਦੇ ਕਾਫ਼ੀ ਨੇੜੇ ਆ ਗਏ ਹਨ। ਸਰਕਾਰੀ ਸੂਤਰਾਂ ਮੁਤਾਬਕ, ਇਸ ਸਮਝੌਤੇ ਵਿੱਚ ਉੱਤਰ-ਪੱਛਮੀ ਬੀ.ਸੀ. ਤੱਕ ਨਵੀਂ ਤੇਲ ਪਾਈਪਲਾਈਨ ਦੇ ਰਸਤੇ ਬਾਰੇ ਵੀ ਗੱਲਬਾਤ ਸ਼ਾਮਲ ਹੈ, ਇੱਕ ਪ੍ਰੋਜੈਕਟ ਜਿਸ ਦੀ ਸਮਿੱਥ ਕਾਫ਼ੀ ਸਮੇਂ ਤੋਂ ਮੰਗ ਕਰ ਰਹੀ ਹੈ।
ਪਿਛਲੀ ਲਿਬਰਲ ਸਰਕਾਰ ਇਸ ਪ੍ਰੋਜੈਕਟ ਤੋਂ ਪਿੱਛੇ ਹਟ ਗਈ ਸੀ, ਪਰ ਕਾਰਨੀ ਨੇ ਸੰਕੇਤ ਦਿੱਤਾ ਹੈ ਕਿ ਜੇ ਅਲਬਰਟਾ ਵੱਲੋਂ ਸਹੀ ਤਰੀਕੇ ਨਾਲ ਇੰਡਿਜਨਸ ਕਮਿਊਨਿਟੀਆਂ ਅਤੇ ਬੀ.ਸੀ. ਸਰਕਾਰ ਨਾਲ ਸਲਾਹ-ਮਸ਼ਵਰਾ ਕੀਤਾ ਗਿਆ, ਤਾਂ ਉਹ ਇਸ ਪ੍ਰੋਜੈਕਟ ‘ਤੇ ਵਿਚਾਰ ਕਰਨ ਲਈ ਤਿਆਰ ਹੈ।
ਬੀ.ਸੀ. ਦੇ ਪ੍ਰੀਮੀਅਰ ਡੇਵਿਡ ਏਬੀ ਅਤੇ ਤਟਵਰਤੀ ਫਰਸਟ ਨੇਸ਼ਨਜ਼ ਪਾਈਪਲਾਈਨ ਅਤੇ ਟੈਂਕਰ ਟ੍ਰੈਫ਼ਿਕ ਦਾ ਵਿਰੋਧ ਕਰ ਰਹੇ ਹਨ। ਪਰ ਕਾਰਨੀ ਦੀ ਸਰਕਾਰ C-5 (One Canadian Economy Act) ਦੇ ਤਹਿਤ ਸੀਮਿਤ ਛੂਟ ਦੇਣ ਦੀ ਸੋਚ ਰਹੀ ਹੈ, ਜਿਸ ਨਾਲ ਕੁਝ ਟੈਂਕਰਾਂ ਨੂੰ ਮੌਜੂਦਾ ਬੈਨ ਤੋਂ ਬਚਾਉਂਦੇ ਹੋਏ ਚਲਣ ਦੀ ਆਗਿਆ ਮਿਲ ਸਕਦੀ ਹੈ।
ਇਸ ਦੇ ਨਾਲ ਹੀ, ਦੋਵਾਂ ਸਰਕਾਰਾਂ ਵੱਲੋਂ ਇੱਕ ਵੱਡੇ ਕਲਾਈਮੇਟ ਸਮਝੌਤੇ ‘ਤੇ ਵੀ ਕੰਮ ਹੋ ਰਿਹਾ ਹੈ, ਜਿਸ ਵਿੱਚ oilsands ਦੀਆਂ emissions ਘਟਾਉਣ ਲਈ Pathways Plus carbon capture ਪ੍ਰੋਜੈਕਟ ਨੂੰ ਅੱਗੇ ਵਧਾਇਆ ਜਾਵੇਗਾ। ਕਾਰਨੀ ਉਦਯੋਗਿਕ ਕਾਰਬਨ ਟੈਕਸ ਹੋਰ ਮਜ਼ਬੂਤ ਕਰਨ ਲਈ ਵੀ ਵਚਨਬੱਧ ਹੈ।
ਡੈਨੀਅਲ ਸਮਿੱਥ ਨੇ ਕਿਹਾ ਕਿ ਜੇ ਇਹ ਸਮਝੌਤਾ ਤੈਅ ਹੋ ਗਿਆ, ਤਾਂ ਇਹ ਅਲਬਰਟਾ ਦੇ ਲੋਕਾਂ ਨੂੰ ਇਹ ਭਰੋਸਾ ਦੇਵੇਗਾ ਕਿ “ਦੇਸ਼ ਦੁਬਾਰਾ ਕੰਮ ਕਰ ਰਿਹਾ ਹੈ।” ਹਾਲਾਂਕਿ ਕੁਝ ਲਿਬਰਲ ਐਮ.ਪੀਜ਼ ਪਹਿਲਾਂ ਬਣੇ ਕਾਨੂੰਨਾਂ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ।
ਦੋਵੇਂ ਨੇਤਾ ਇਸ ਸਮਝੌਤੇ ਨੂੰ ਵਿਅਕਤੀਗਤ ਤੌਰ ‘ਤੇ ਫਾਈਨਲ ਕਰ ਰਹੇ ਹਨ ਅਤੇ ਕੁਝ ਦਿਨਾਂ ਵਿੱਚ ਇਸ ਬਾਰੇ ਵੱਡਾ ਐਲਾਨ ਹੋ ਸਕਦਾ ਹੈ।
ਅਲਬਰਟਾ ਦੀ ਮੰਗ ਨੂੰ ਮਿਲਿਆ ਰਾਹ? ਬੀ.ਸੀ. ਪਾਈਪਲਾਈਨ ‘ਤੇ ਤਕੜੀ ਹਲਚਲ





