ਰੋਪੜ – ਕਾਂਗਰਸੀ ਨੇਤਾ ਅਲਕਾ ਲਾਂਬਾ ਰੋਪੜ ਪੁਲਿਸ ਵਲੋਂ ਭੇਜੇ ਗਏ ਨੋਟਿਸ ਦੇ ਅਧਾਰ ‘ਤੇ ਬੂੱਧਵਾਰ ਨੂੰ ਥਾਣੇ ਪੱਜ ਗਈ ਜਿੱਥੇ ਉਹ ਜਾਂਚ ਕਮੇਟੀ ਅੱਗੇ ਪੇਸ਼ ਹੋਣਗੀ । ਇਸਤੋਂ ਪਹਿਲਾਂ ਥਾਣੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਲਕਾ ਲਾਂਬਾ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਖਿਲਾਫ ਖੂਬ ਭੜਾਸ ਕੱਢੀ । ਉਨ੍ਹਾਂ ਕਿਹਾ ਕਿ ਕੇਜਰੀਵਾਲ ਬਦਲਾਅ ਦੀ ਥਾਂ ਦੇਸ਼ ਚ ਬਦਲੇ ਚ ਸਿਆਸਤ ਕਰ ਰਹੇ ਹਨ । ਪੰਜਾਬ ਪੁਲਿਸ ਸਾਹਮਨੇ ਪੇਸ਼ ਹੋਈ ਅਲਕਾ ਲਾਂਬਾ ਦਾ ਸੂਬਾ ਕਾਂਗਰਸ ਨੇ ਭਰਪੂਰ ਸਾਥ ਦਿੱਤਾ । ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ , ਨੇਤਾ ਵਿਰੋਧੀ ਧਿਰ ਪ੍ਰਤਾਪ ਬਾਜਵਾ , ਸੁਖਜਿੰਦਰ ਰੰਧਾਵਾ ਅਤੇ ਤ੍ਰਿਪਤ ਬਾਜਵਾ ਸਮੇਤ ਤਮਾਮ ਸੀਨੀਅਰ ਨੇਤਾ ਅਲਕਾ ਲਾਂਬਾ ਦੇ ਨਾਲ ਸਨ । ਇਸਦੇ ਨਾਲ ਹੀ ਯੂਥ ਕਾਂਗਰਸ ਵਲੋਂ ਅਲਕਾ ਦੇ ਸਮਰਥਨ ਚ ਥਾਣੇ ਚ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ।
ਪੰਜਾਬ ਚੋਣਾ ਦੌਰਾਨ ਅਲਕਾ ਲਾਂਬਾ ਵਲੋਂ ਕੇਜਰੀਵਾਲ ਦੇ ਅੱਤਵਾਦੀਆਂ ਨਾਲ ਸਬੰਧ ਹੋਣ ਦੇ ਬਿਆਨ ‘ਤੇ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਸੀ । ਕਵਿ ਕੁਮਾਰ ਵਿਸ਼ਵਾਸ ਵੀ ਅਜਿਹਾ ਹੀ ਨੋਟਿਸ ਹਾਸਿਲ ਕਰ ਚੁੱਕੇ ਹਨ । ਥਾਣੇ ਪੁੱਜੀ ਅਲਕਾ ਨੇ ਕਿਹਾ ਕਿ ਉਨ੍ਹਾਂ ਵਲੋਂ ਪੰਜਾਬ ਪੁਲਿਸ ਤੋਂ ਕੋਈ ਸਮਾਂ ਨਹੀਂ ਮੰਗਿਆ ਗਿਆ ਸੀ । ਪਰ ਕੇਜਰੀਵਾਲ ਨੇ ਆਪਣੀ ਦਿੱਲੀ ਦੀ ਕਵਰੇਜ਼ ਕਰਵਾਉਣ ਲਈ ਆਪ ਹੀ ਇੱਕ ਦਿਨ ਦਾ ਵਾਧਾ ਕਰ ਦਿੱਤਾ ਗਿਆ । ਮੀਡੀਆ ਚ ਇਸ ਬਾਬਤ ਗਲਤ ਖਬਰਾਂ ਚਲਾਈਆਂ ਗਈਆਂ ਹਨ । ਅਲਕਾ ਦਾ ਕਹਿਣਾ ਹੈ ਕਿ ਉਹ ਕੇਜਰੀਵਾਲ ਨੂਝੰ ਬੁਤ ਚੰਗੀ ਤਰ੍ਹਾਂ ਜਾਣਦੇ ਹਨ ,ਪਰ ਫਿਰ ਵੀ ਉਹ ਕੋਝੀ ਸਿਆਸਤ ਅਤੇ ਬਦਲੇ ਦੀ ਕਾਰਵਾਈਆਂ ਤੋਂ ਡਰਣਗੇ ਨਹੀਂ ।