ਚੰਡੀਗੜ੍ਹ-ਪੰਜਾਬ ਕਾਂਗਰਸ ‘ਚ ਪਿਛਲੇ ਦਿਨੀ ਚੱਲ ਰਹੀ ਸੀ.ਐੱਮ ਕੁਰਸੀ ਦੀ ਰੱਸਾਕੱਸ਼ੀ ‘ਚ ਇੱਕ ਨਾਂ ਅਜਿਹਾ ਸੀ ਜੋਕਿ ਪਰਦੇ ਦੇ ਪਿੱਛੇ ਰਹਿ ਕੇ ਵੱਡਾ ਰੋਲ ਅਦਾ ਕਰ ਰਿਹਾ ਸੀ.ਅਸੀਂ ਗੱਲ ਕਰ ਰਹੇ ਹਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ.ਚਰਚਾ ਸੀ ਕਿ ਹਾਈਕਮਾਨ ਨੂੰ ਚੰਨੀ ਦਾ ਨਾਂ ਸੁਝਾਉਣ ਚ ਮਨਪ੍ਰੀਤ ਬਾਦਲ ਦਾ ਅਹਿਮ ਰੋਲ ਰਿਹਾ ਹੈ.ਫਿਰ ਚੰਨੀ ਨੂੰ ਕੁਰਸੀ ਮਿਲਣ ਤੋਂ ਬਾਅਦ ਮਨਪ੍ਰੀਤ ਲਗਭਗ ਹਰ ਐਲਾਨ ਵੇਲੇ ਉਨ੍ਹਾਂ ਨਾਲ ਬੈਠੇ ਨਜ਼ਰ ਆਏ.ਪਰ ਜਿਵੇਂ ਹੀ ਪੰਜਾਬ ਚ ਚੋਣਾ ਦਾ ਬਿਗੁਲ ਬਜਿਆ,ਹਾਲਾਤ ਵੀ ਬਦਲ ਗਏ.
ਇਸ ਵੇਲੇ ਪੰਜਾਬ ਦੀ ਸਿਆਸਤ ਚ ਅੰਦਰਖਾਤੇ ਜਿਹੜੀ ਚਰਚਾ ਹੋ ਰਹੀ ਹੈ ਉਹ ਵੀ ਮਨਪ੍ਰੀਤ ਬਾਦਲ ਦੇ ਆਲੇ -ਦੁਆਲੇ ਦੀ ਹੈ.ਚੰਨੀ-ਸਿੱਧੂ ਚ ਫੰਸੀ ਕਾਂਗਰਸ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਬਠਿੰਡਾ ਚ ਸਿਆਸਤ ਸਮੀਕਰਨ ਬਦਲ ਗਏ.ਖੁਲਾਸਾ ਉਦੋਂ ਹੋਇਆ ਜਦੋਂ ਅਕਾਲੀ ਦਲ ਦੇ ਉਮੀਦਵਾਰ ਨੇ ਚੁੱਪੀ ਤੋੜ ਕੇ ਸੁਖਬੀਰ ਬਾਦਲ ਨੂੰ ਖੁੱਲ੍ਹ ਕੇ ਉਨ੍ਹਾਂ ਦੇ ਸਮਰਥਨ ਚ ਆਉਣ ਦੀ ਗੱਲ ਕੀਤੀ.ਗੱਲ ਇਹ ਬਾਹਰ ਆਈ ਕਿ ਬਾਦਲ ਪਰਿਵਾਰ ਮੁੜ ਤੋਂ ਇੱਕਜੁੱਟ ਹੋ ਰਿਹਾ ਹੈ ਅਤੇ ਅਕਾਲੀ ਦਲ ਦੇ ਨੇਤਾ ਅੰਦਰਖਾਤੇ ਬਠਿੰਡਾ ਸ਼ਹਿਰੀ ਸੀਟ ‘ਤੇ ਮਨਪ੍ਰੀਤ ਬਾਦਲ ਦੀ ਮਦਦ ਕਰ ਰਿਹਾ ਹੈ.
ਇਹ ਮਾਮਲਾ ਅਜੇ ਚੱਲ ਹੀ ਰਿਹਾ ਸੀ ਕਿ ਚੰਨੀ ਸਰਕਾਰ ਦੇ ਕਮਾਉਂ ਪੁੱਤ ਟ੍ਰਾਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਮਨਪ੍ਰੀਤ ਬਾਦਲ ਖਿਲਾਫ ਮੋਰਚਾ ਖੋਲ ਦਿੱਤਾ.ਉਨ੍ਹਾਂ ਖੁਲਾਸਾ ਕੀਤਾ ਕਿ ਮਨਪ੍ਰੀਤ ਬਾਦਲ ਦੀ ਬਾਦਲ ਪਰਿਵਾਰ ਨਾਲ ਸਹਿਮਤੀ ਹੋ ਗਈ ਹੈ.ਗਿਦੜਬਾਹਾ ਅਤੇ ਬਠਿੰਡਾ ਸ਼ਹਿਰੀ ਸੀਟਾਂ ‘ਤੇ ‘ਇੱਕ ਹੱਥ ਦੇ ਇੱਕ ਹੱਥ ਲੇ’ ਵਾਲੀ ਡੀਲ ਹੋ ਗਈ ਹੈ.ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਹਰਾਉਣ ਲਈ ਸਾਰੇ ਬਾਦਲ ਇੱਕ ਹੋ ਗਏ ਹਨ.ਵੜਿੰਗ ਨੇ ਮਨਪ੍ਰੀਤ ਬਾਦਲ ਖਿਲਾਫ ਮੋਰਚਾ ਖੋਲ ਲਿਆ ਹੈ.