ਡੈਸਕ- ਲਗਭਗ 100 ਕਰੋੜ ਦੀ ਠੱਗੀ ਕਰਨ ਵਾਲੇ ਭਗੌੜੇ ਅਮਨ ਸਕੋਡਾ ਨੂੰ ਵਾਰਾਣਸੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਅਮਨ ਸਕੋਡਾ ‘ਤੇ 2 ਲੱਖ ਦਾ ਇਨਾਮ ਵੀ ਰੱਖਿਆ ਗਿਆ ਸੀ। ਪੰਜਾਬ ਪੁਲਿਸ ਨੇ ਥਾਣਾ ਬਹਿਲੂਪੁਰ ਦੇ ਇਲਾਕੇ ਰਵਿੰਦਰਪੁਰੀ ਤੋਂ ਦੋ ਦਰਜਨ ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦੇ ਇੱਕ ਭਗੌੜੇ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਇੱਥੇ ਇੱਕ ਫਲੈਟ ਵਿੱਚ ਕਿਰਾਏ ’ਤੇ ਰਹਿ ਰਿਹਾ ਸੀ। ਅਮਨ ਸਕੋਡਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ ਦੇ ਫਾਜ਼ਿਲਕਾ ਦੀ ਪੁਲਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਟਰਾਂਜ਼ਿਟ ਰਿਮਾਂਡ ‘ਤੇ ਲਿਆ ਹੈ। ਸਕੋਡਾ 15 ਦਿਨ ਪਹਿਲਾਂ ਕਿਰਾਏ ’ਤੇ ਕਮਰੇ ’ਚ ਰੁਕਿਆ ਸੀ। ਇਸ ਤੋਂ ਪਹਿਲਾਂ ਉਹ ਗੁਜਰਾਤ ਵਿੱਚ ਰੁਕਿਆ ਸੀ।
ਗੁਜਰਾਤ ਵਿੱਚ ਰਹਿੰਦਿਆਂ ਉਸ ਨੇ ਆਪਣੇ ਜਾਣਕਾਰ ਰਾਹੀਂ ਮਕਾਨ ਮਾਲਕ ਨਾਲ ਸੰਪਰਕ ਕੀਤਾ ਅਤੇ ਰਵਿੰਦਰਪੁਰੀ ਵਿੱਚ ਇੱਕ ਕਮਰਾ ਲੈ ਲਿਆ। ਇਸ ਦੇ ਇਥੇ ਆਉਣ ਦੀ ਲੋਕੇਸ਼ਨ ਪੰਜਾਬ ਪੁਲਿਸ ਨੂੰ ਸਰਵਿਸਲਾਂਸ ਦੀ ਮਦਦ ਨਾਲ ਮਿਲੀ। ਪੁਲਿਸ ਨੇ ਉਸ ਦੀ ਭਾਲ ਵਿਚ ਵੀਰਵਾਰ ਦੇਰ ਰਾਤ ਨੂੰ ਛਾਪੇਮਾਰੀ ਕੀਤੀ ਪਰ ਉਹ ਫਲੈਟ ‘ਤੇ ਮੌਜੂਦ ਨਹੀਂ ਸੀ। ਇਸ ਮਗਰੋਂ ਉਸ ਦੀ ਘੇਰਾਬੰਦੀ ਭੇਲੂਪੁਰ ਪੁਲਿਸ ਦੀ ਮਦਦ ਨਾਲ ਟੀਮ ਨੇ ਰਾਤ 1.30 ਵਜੇ ਕੀਤੀ। ਸਵੇਰੇ 6 ਵਜੇ ਉਸ ਨੂੰ ਕਮਰੇ ਤੋਂ ਨਿਕਲਦੇ ਹੀ ਪੁਲਿਸ ਨੇ ਦਬੋਚ ਲਿਆ।
ਥਾਣਾ ਬਹਿਲੂਪੁਰ ਦੇ ਇੰਚਾਰਜ ਇੰਸਪੈਕਟਰ ਨੇ ਦੱਸਿਆ ਕਿ ਦੋਸ਼ੀ ਆਪਣੇ ਆਪ ਨੂੰ ਵਪਾਰੀ ਦੱਸ ਰਿਹਾ ਸੀ। ਏਸੀਪੀ ਭੇਲੂਪੁਰ ਡਾ. ਅਤੁਲ ਅੰਜਨ ਤ੍ਰਿਪਾਠੀ ਨੇ ਦੱਸਿਆ ਕਿ ਮਕਾਨ ਮਾਲਕ ਬਾਹਰ ਰਹਿੰਦਾ ਹੈ। ਉਨ੍ਹਾਂ ਨਾਲ ਗੱਲਬਾਤ ਕਰਕੇ ਕਮਰਾ ਦਿਵਾਉਣ ਵਾਲੇ ਬਾਰੇ ਪਤਾ ਕੀਤਾ ਜਾਵੇਗਾ। ਦੋਸ਼ੀ ਬਲਵਾ, ਕਤਲ ਦੀ ਕੋਸ਼ਿਸ਼ ਸਣੇ ਹੋਰ ਮਾਮਲਿਆਂ ਵਿੱਚ ਵੀ ਲੋੜੀਂਦਾ ਚੱਲ ਰਿਹਾ ਸੀ। ਉਸ ਖਿਲਾਫ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗੰਭੀਰ ਧਾਰਾਵਾਂ ਵਿੱਚ ਮਕੁੱਦਮੇ ਦਰਜ ਹਨ। ਉਸ ਨੇ ਕਰੋੜਾਂ ਰੁਪਏ ਦੀ ਠੱਗੀ ਵੀ ਕੀਤੀ ਹੈ। ਕਮਰੇ ਤੋਂ ਸਵੇਰੇ ਚਾਹ ਪੀਣ ਲਈ ਨਿਕਲਦਾ ਸੀ। ਕੁਝ ਦੇਰ ਅੱਸੀ ਇਲਾਕੇ ਵਿਚ ਘੁੰਮਦਾ ਸੀ, ਇਸ ਮਗਰੋਂ ਕਮਰੇ ਵਿਚ ਆ ਜਾਂਦਾ ਸੀ।
ਸ਼ੁੱਕਰਵਾਰ ਦੁਪਹਿਰ ਪੰਜਾਬ ਪੁਲਿਸ ਨੇ ਉਸ ਨੂੰ ਟਰਾਂਜ਼ਿਟ ਰਿਮਾਂਡ ਲਈ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ। ਪੁਲਿਸ ਨੇ ਦੋਸ਼ੀ ਨੂੰ ਪੰਜਾਬ ਅਦਾਲਤ ਵਿੱਚੋਂ ਭਗੌੜਾ ਕਰਾਰ ਦਿੱਤੇ ਜਾਣ ਦੇ ਸਬੂਤ ਵੀ ਅਦਾਲਤ ਵਿੱਚ ਰੱਖੇ। ਦੱਸਿਆ ਗਿਆ ਕਿ ਉਸ ਖਿਲਾਫ ਪੰਜਾਬ ਭਰ ਦੇ ਵੱਖ-ਵੱਖ ਥਾਣਿਆਂ ‘ਚ ਧੋਖਾਧੜੀ ਦੇ ਕਰੀਬ 35 ਤੋਂ 40 ਮਾਮਲੇ ਦਰਜ ਹਨ। ਧੋਖਾਧੜੀ ਦੇ ਮਾਮਲੇ ‘ਚ ਇਹ ਉਸ ਦੀ ਪਹਿਲੀ ਗ੍ਰਿਫਤਾਰੀ ਹੈ, ਜਿਸ ਤੋਂ ਬਾਅਦ ਵੱਡੇ ਨੈੱਟਵਰਕ ਦਾ ਪਰਦਾਫਾਸ਼ ਹੋਣ ਦੀ ਉਮੀਦ ਹੈ।