Las Vegas CES 2024 ਭਾਵ ਕਿ ਕੰਜ਼ਿਊਮਰ ਇਲੈਕਟਰੋਨਿਕਸ ਸ਼ੋਅ ਅਮਰੀਕਾ ਦੇ ਲਾਸ ਵੇਗਾਸ ’ਚ ਸ਼ੁਰੂ ਹੋ ਚੁੱਕਾ ਹੈ। ਇਸ ਵਾਰ ਸੀ. ਈ. ਐੱਸ. ’ਚ ਵੱਖ-ਵੱਖ ਕੰਪਨੀਆਂ ਵਲੋਂ ਤਕਨਾਲੋਜੀ ਦੇ ਉੱਤਮ ਨਮੂਨੇ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਇੱਕ ਵਾਰ ਤਾਂ ਸਭ ਨੂੰ ਹੈਰਾਨ ਹੀ ਕਰ ਦਿੱਤਾ। ਹੁਣ ਅਸੀਂ ਤੁਹਾਨੂੰ ਸੀ. ਈ. ਐੱਸ. ’ਚ 4000 ਤੋਂ ਵੱਧ ਕੰਪਨੀਆਂ ਵਲੋਂ ਪੇਸ਼ ਕੀਤੀ ਗਈ ਤਕਨਾਲੋਜੀ ਦੇ ਨਮੂਨਿਆਂ ’ਚੋਂ ਕੁਝ ਖ਼ਾਸ ਬਾਰੇ ਦੱਸਣ ਜਾ ਰਹੇ ਹਾਂ :
Rabbit’s clever voice assistant
ਏ. ਆਈ. ਸਟਾਰਟਅੱਪ ਰੈਬਿਟ ਨੇ ਸੀ. ਈ. ਐੱਸ. 2024 ਦੀ ਵਰਤੋਂ R1 ਲਾਂਚ ਕਰਨ ਲਈ ਕੀਤੀ। ਆਰ. 1 ਹਥੇਲੀ ਦੇ ਆਕਾਰ ਦੀ ਡਿਵਾਈਸ ਹੈ, ਜਿਹੜੀ ਕਿ ਤੁਹਾਡੇ ਕੰਮਾਂ ਨੂੰ ਪੂਰਾ ਕਰਨ ਲਈ AI ਦੀ ਵਰਤੋਂ ਕਰਦੀ ਹੈ।
ਇਸ ਡਿਵਾਈਸ ਦੀ ਖ਼ਾਸ ਗੱਲ ਇਹ ਹੈ ਕਿ ਤੁਸੀਂ ਆਪਣੇ ਸਮਾਰਟਫੋਨ ’ਤੇ ਅਣਗਿਣਤ ਐਪਸ ਨੂੰ ਨੈਵੀਗੇਟ ਕਰਨ ਦੀ ਬਜਾਏ, ਉਨ੍ਹਾਂ ਐਪਾਂ ਨੂੰ ਆਪਣੇ ਆਰ.1 ’ਤੇ ਐਕਟੀਵੇਟ ਕਰ ਸਕਦੇ ਹੋ ਅਤੇ ਇਸ ਦੇ ਲਈ ਤੁਹਾਨੂੰ ਕਮਾਂਡ ਬੋਲਦੇ ਹੋਏ ਡਿਵਾਈਸ ਦੇ ਸਾਈਡ ’ਤੇ ਇੱਕ ਬਟਨ ਨੂੰ ਦਬਾ ਰੱਖਣਾ ਪਏਗਾ। ਕਮਾਂਡ ਬੋਲਣ ਅਤੇ ਬਟਨ ਦਬਾਉਣ ਦਾ ਇਹ ਕੰਮ ‘ਕੰਮ ’ਤੇ ਲੈ ਜਾਣ ਲਈ ਮੇਰੇ ਲਈ ਇੱਕ ਓਬਰ ਆਰਡਰ ਕਰੋ’ ਜਿੰਨਾ ਸੌਖਾ ਅਤੇ ‘ਲੰਡਨ ’ਚ ਪਰਿਵਾਰਕ ਛੁੱਟੀਆਂ ਦੀ ਯੋਜਨਾ ਬਣਾਓ’ ਜਿੰਨਾ ਗੁੰਝਲਦਾਰ ਹੋ ਸਕਦਾ ਹੈ।
R1 ਦੀ ਕੀਮਤ 199 ਡਾਲਰ ਹੈ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਸੀ. ਈ. ਐੱਸ. ’ਚ ਤਕਨੀਕ ਦੀ ਸ਼ੁਰੂਆਤ ਦੇ 24 ਘੰਟਿਆਂ ਅੰਦਰ ਰੈਬਿਟ ਦੇੇ 10,000 ਡਿਵਾਈਸਾਂ ਦਾ ਪਹਿਲਾ ਬੈਚ ਵਿਕ ਗਿਆ।
OrCam’s AI-powered “ears”
ਇੱਕ ਅੰਦਾਜ਼ੇ ਮੁਤਾਬਕ 40 ਮਿਲੀਅਨ ਅਮਰੀਕੀ ਬਾਲਗਾਂ ’ਚ ਕੁਝ ਹੱਦ ਤੱਕ ਸੁਣਨ ਸ਼ਕਤੀ ਦੀ ਕਮੀ ਹੈ। ਅਜਿਹੇ ਹਾਲਾਤ ’ਚ ਸੁਣਨ ਵਾਲੇ ਯੰਤਰ ਕੁਝ ਹੱਦ ਤੱਕ ਉਨ੍ਹਾਂ ਦੀ ਮਦਦ ਕਰ ਸਕਦੇ ਹਨ ਪਰ ਉਹ ਭੀੜ-ਭਾੜ ਵਾਲੀਆਂ ਥਾਵਾਂ ’ਤੇ ਇੰਨੇ ਕਾਰਗਾਰ ਸਾਬਿਤ ਨਹੀਂ ਹੁੰਦੇ। ਭੀੜ-ਭਾੜ ਵਾਲੇ ਕਮਰਿਆਂ ’ਚ ਜਦੋਂ ਰੌਲਾ-ਰੱਪਾ ਵੱਧ ਜਾਂਦਾ ਹੈ ਤਾਂ ਸੁਣਨ ਵਾਲੇ ਨੂੰ ਇਹ ਸਮਝ ਨਹੀਂ ਆਉਂਦਾ ਕਿ ਉਹ ਕਿਸ ਗੱਲ ’ਤੇ ਧਿਆਨ ਦੇਵੇ ਅਤੇ ਕਿਸ ’ਤੇ ਨਾ।
ਪਰ ਇਸ ਸਮੱਸਿਆ ਦਾ ਹੱਲ ਵੀ ਸੀ. ਈ. ਐੱਸ. ’ਚ ਇੱਕ ਕੰਪਨੀ ਵਲੋਂ ਪੇਸ਼ ਕੀਤਾ ਗਿਆ ਹੈ। ਸਹਾਇਕ ਤਕਨੀਕੀ ਵਿਕਾਸਕਾਰ OrCam Technologies ਨੇ ਸੀ. ਈ. ਐੱਸ. 2024 ’ਚ OrCam Hear ਨਾਮਕ ਇੱਕ ਡਿਵਾਈਸ ਲਾਂਚ ਕੀਤਾ, ਜਿਸਦਾ ਉਦੇਸ਼ ਇਸ ਸਮੱਸਿਆ ਨੂੰ ਹੱਲ ਕਰਨਾ ਹੈ।
ਇਸ ’ਚ ਇੱਕ ਡੋਂਗਲ ਹੁੰਦਾ ਹੈ ਜਿਸਨੂੰ ਤੁਸੀਂ ਆਪਣੇ ਸਮਾਰਟਫੋਨ ’ਚ ਪਲੱਗ ਕਰ ਸਕਦੇ ਹੋ ਅਤੇ ਈਅਰਬਡਸ ਦਾ ਇੱਕ ਜੋੜਾ ਹੁੰਦਾ ਹੈ। ਫਿਰ ਏ. ਆਈ. ਨਾਲ ਚੱਲਣ ਵਾਲੀ ਐਪ ਤੁਹਾਡੇ ਆਲੇ-ਦੁਆਲੇ ਦੇ ਸ਼ੋਰ ਨੂੰ ਸੁਣਦੀ ਹੈ ਅਤੇ ਹਰਕੇ ਬੁਲਾਰੇ ਜਾਂ ਸ਼ੋਰ ਦੀ ਇੱਕ ਪ੍ਰੋਫਾਇਲ ਤਿਆਰ ਕਰਦੀ ਹੈ। ਫਿਰ ਤੁਸੀਂ ਚੁਣ ਸਕਦੇ ਹੋ ਕਿ ਤੁਸੀਂ ਈਅਰਬੱਡਜ਼ ਰਾਹੀਂ ਕਿਹੜੀ ਪ੍ਰੋਫਾਇਲ ਨੂੰ ਸੁਣਨਾ ਚਾਹੁੰਦੇ ਹੋ ਅਤੇ ਕਿਹੜੀ ਨੂੰ ਮਿਊਟ ਕਰਨਾ।