ਐਮਾਜ਼ਾਨ ਨੇ ਗ੍ਰੇਟ ਫ੍ਰੀਡਮ ਫੈਸਟੀਵਲ ਸੇਲ ਦਾ ਐਲਾਨ ਕੀਤਾ ਹੈ। ਸੇਲ 6 ਅਗਸਤ ਨੂੰ ਸ਼ੁਰੂ ਹੋਵੇਗੀ ਅਤੇ ਇਸ ਦਾ ਆਖਰੀ ਦਿਨ 10 ਅਗਸਤ ਨੂੰ ਹੋਵੇਗਾ। ਐਮਾਜ਼ਾਨ ਦੀ ਫਰੀਡਮ ਸੇਲ ‘ਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਖ-ਵੱਖ ਸ਼੍ਰੇਣੀਆਂ ‘ਤੇ ਕਈ ਆਫਰ ਅਤੇ ਡਿਸਕਾਊਂਟ ਦਿੱਤੇ ਜਾਣਗੇ। ਪਤਾ ਲੱਗਾ ਹੈ ਕਿ ਸੇਲ ‘ਚ ਨਵੇਂ ਫੋਨ, ਟੀਵੀ ਅਤੇ ਹੋਰ ਇਲੈਕਟ੍ਰਾਨਿਕ ਆਈਟਮਾਂ ਦੀ ਲਾਂਚਿੰਗ ਵੀ ਹੋ ਸਕਦੀ ਹੈ।
ਐਮਾਜ਼ਾਨ ਸੇਲ ‘ਚ ਸਮਾਰਟਫੋਨ ਅਤੇ ਐਕਸੈਸਰੀਜ਼ ‘ਤੇ 40 ਫੀਸਦੀ ਦੀ ਛੋਟ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਐਂਟਰੀ ਲੈਵਲ ਫੋਨ ਨੂੰ 6,599 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਘਰ ਲਿਆਂਦਾ ਜਾ ਸਕਦਾ ਹੈ।
ਫਰੀਡਮ ਸੇਲ ‘ਚ ਨਵੇਂ ਫੋਨ ਲਾਂਚ ਵੀ ਦੇਖਣ ਨੂੰ ਮਿਲਣਗੇ। ਦੱਸ ਦਈਏ ਕਿ OnePlus 10T ਅਤੇ iQOO 9T ਨੂੰ ਭਾਰਤ ‘ਚ 3 ਅਗਸਤ ਨੂੰ ਲਾਂਚ ਕੀਤਾ ਜਾਵੇਗਾ, ਅਤੇ ਇਨ੍ਹਾਂ ਨੂੰ ਅਮੇਜ਼ਨ ‘ਤੇ ਐਕਸਕਲੂਜ਼ਿਵ ਤੌਰ ‘ਤੇ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ।
ਇਸ ਤੋਂ ਇਲਾਵਾ Redmi K50i 5G ਨੂੰ ਦੂਜੀ ਵਾਰ ਸੇਲ ‘ਚ ਉਪਲੱਬਧ ਕਰਵਾਇਆ ਜਾਵੇਗਾ, ਜਿਸ ‘ਚ ਕਾਰਡ ਡਿਸਕਾਊਂਟ ਅਤੇ ਐਕਸਚੇਂਜ ਆਫਰ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਫੋਨ ਨੂੰ 20,999 ਰੁਪਏ ‘ਚ ਲਿਸਟ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸੈਮਸੰਗ ਗਲੈਕਸੀ M13, iQOO Neo 6 5G, Tecno Camon 19 Neo ਵਰਗੇ ਫੋਨ ਵੀ ਸੇਲ ‘ਚ ਵਿਕਰੀ ਲਈ ਉਪਲੱਬਧ ਕਰਵਾਏ ਜਾਣਗੇ। ਗਾਹਕਾਂ ਨੂੰ ਇਨ੍ਹਾਂ ਫੋਨਾਂ ‘ਤੇ ਕਾਰਡ ਅਤੇ EMI ਵਰਗੇ ਆਫਰ ਮਿਲਣ ਦੀ ਉਮੀਦ ਹੈ।
ਗਾਹਕਾਂ ਨੂੰ ਸੇਲ ਵਿੱਚ ਐਮਾਜ਼ਾਨ ਅਲੈਕਸਾ, ਕਿੰਡਲ ਅਤੇ ਫਾਇਰ ਸਟਿਕ ਵਰਗੇ ਘਰੇਲੂ ਉਪਕਰਣਾਂ ‘ਤੇ 45% ਦੀ ਛੋਟ ਮਿਲੇਗੀ। ਦੂਜੇ ਪਾਸੇ, ਲੈਪਟਾਪ ਉਪਭੋਗਤਾ ਕੁਝ ਨੋਟਬੁੱਕਾਂ ‘ਤੇ 40,000 ਰੁਪਏ ਦੀ ਛੋਟ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਸ ਤੋਂ ਇਲਾਵਾ ਐਮਾਜ਼ਾਨ ਸੇਲ ‘ਚ ਨਵੇਂ ਲੈਪਟਾਪ ਵੀ ਵਿਕਰੀ ਲਈ ਉਪਲੱਬਧ ਕਰਵਾਏ ਜਾਣਗੇ।
ਕਾਰਡ ‘ਤੇ ਵੱਡੀ ਛੂਟ
ਇਹ ਸੇਲ ਸਿਰਫ 4 ਦਿਨਾਂ ਲਈ ਰੱਖੀ ਜਾਵੇਗੀ ਅਤੇ ਗਾਹਕ 10 ਅਗਸਤ ਤੱਕ ਹੀ ਇਸ ਦਾ ਫਾਇਦਾ ਲੈ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਸੇਲ ਵਿੱਚ ਗਾਹਕਾਂ ਨੂੰ SBI ਬੈਂਕ ਕਾਰਡ ਦੀ ਵਰਤੋਂ ਕਰਨ ‘ਤੇ 10% ਦੀ ਤੁਰੰਤ ਛੂਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਨਵੇਂ ਗਾਹਕਾਂ ਨੂੰ ਪਹਿਲੀ ਖਰੀਦ ‘ਤੇ 10% ਕੈਸ਼ਬੈਕ ਵੀ ਮਿਲੇਗਾ।