ਜਲੰਧਰ- ਭਾਵੇਂ ਅਜੇ ਵਿਧਾਨ ਸਭਾ ਚੋਣਾਂ ਦੀ ਗਿਣਤੀ 10 ਮਾਰਚ ਨੂੰ ਹੋਣੀ ਹੈ ਪਰ ਸਿਆਸੀ ਦਲ ਪਹਿਲਾਂ ਤੋਂ ਹੀ ਆਪਣੇ ਅੰਕੜੇ ਸੈੱਟ ਕਰੀ ਬੈਠੇ ਹਨ.ਸੂਬੇ ਭਰ ਚ ਇਹੋ ਹੀ ਚਰਚਾ ਹੈ ਕਿ ਅਕਾਲੀ ਦਲ ਵਲੋਂ ਭਾਜਪਾ ਨਾਲ ਅੰਦਰਖਾਤੇ ਗਠਜੋੜ ਦੀ ਗੱਲ ਕਰ ਲਈ ਗਈ ਹੈ.ਹਾਲਾਂਕਿ ਬਿਕਰਮ ਮਜੀਠੀਆ ਆਪਣੇ ਬਿਆਨ ਤੋਂ ਮੁਕਰ ਵੀ ਗਏ ਹਨ ਪਰ ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨੇ ਇਸ ਦੇ ਸੰਕੇਤ ਦਿੱਤੇ ਹਨ.
ਅਮਿਤ ਸ਼ਾਹ ਦਾ ਕਹਿਣਾ ਹੈ ਕਿ ਪੰਜਾਬ ਚੋਣਾ ਬਾਰੇ ਫਿਲਹਾਲ ਕੋਈ ਵੀ ਐਲਾਨ ਕੀਤਾ ਜਾਣਾ ਔਖਾ ਹੈ.ਪਰ ਇਹ ਗੱਲ ਸਾਫ ਹੈ ਕਿ ਜੇਕਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਹੈ ਤਾਂ ਦੋ ਤਿੰਨ ਪਾਰਟੀਆਂ ਰੱਲ ਕੇ ਸਰਕਾਰ ਬਣਾ ਸਕਦੀਆਂ ਹਨ.ਅਮਿਤ ਸ਼ਾਹ ਦਾ ਤਰਕ ਹੈ ਕਿ ਦੇਸ਼ ਚ ਇਸ ਤੋਂ ਪਹਿਲਾਂ ਵੀ ਕਈ ਥਾਂ ਤੇ ਅਜਿਹੀਆਂ ਸਰਕਾਰਾਂ ਬਣ ਚੁੱਕੀਆਂ ਹਨ.ਉਨ੍ਹਾਂ ਨੇ ਪੰਜਾਬ ਚ ਗਵਰਨਰ ਰੂਲ ਤੋਂ ਇਨਕਾਰ ਕੀਤਾ ਹੈ.
ਦੂਜੇ ਪਾਸੇ ਅਕਾਲੀ ਦਲ ਇਨ੍ਹਾਂ ਕਿਆਸਰਾਈਆਂ ਤੋਂ ਇਨਕਾਰ ਕਰ ਆਪਣੇ ਹੀ ਬਹੁਮਤ ਦੀ ਹੁੰਕਾਰ ਭਰ ਰਿਹਾ ਹੈ.ਮਜੀਠੀਆ ਮੁਤਾਬਿਕ ਪੰਜਾਬ ਦੇ ਲੋਕ ਅਕਾਲੀ-ਬਸਪਾ ਗਠਜੋੜ ਨੂੰ ਹੀ ਪੂਰਣ ਸਮਰਥਨ ਦੇਣਗੇ ਅਤੇ ਉਹ ਹੀ ਪੰਜਾਬ ਦੀ ਵਾਗਡੋਰ ਸੰਭਾਣਲਗੇ.
ਇਨ੍ਹਾਂ ਸਾਰਿਆਂ ਦੇ ਉਲਟ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪਣੀ ਸਰਕਾਰ ਬਨਾਉਣ ਦੇ ਦਾਅਵਚੇ ਕਰ ਰਹੀਆਂ ਹਨ.’ਆਪ’ ਦਾ ਤਰਕ ਹੈ ਕਿ ਹਰੇਕ ਸਰਵੇ ਵਾਂਗ 10 ਮਾਰਚ ਨੂੰ ਵੀ ‘ਆਪ’ ਸੱਭ ਤੋਂ ਅੱਗੇ ਹੋਵੇਗੀ.ਦੂਜੇ ਪਾਸੇ ਕਾਂਗਰਸ ਦਾ ਕਹਿਣਾ ਹੈ ਕਿ 111 ਦਿਨਾਂ ਦੀ ਸਰਕਾਰ ਦਾ ਪੰਜਾਬ ਨੇ ਜੋ ਟ੍ਰੇਲਰ ਦੇਖਿਆ ਹੈ,ਸਰਕਾਰ ਵੀ ਉਹੀ ਬਣੇਗੀ.