Site icon TV Punjab | Punjabi News Channel

ਤਣਾਅ ਵਿਚਾਲੇ ਆਨੰਦ ਮਹਿੰਦਰਾ ਦਾ ਵੱਡਾ ਫੈਸਲਾ, ਕੈਨੇਡਾ ‘ਚ ਬੰਦ ਕੀਤੀ ਆਪਣੀ ਕੰਪਨੀ

ਡੈਸਕ- ਭਾਰਤ ਤੇ ਕੈਨੇਡਾ ਵਿਚ ਬੀਤੇ ਕੁਝ ਦਿਨਾਂ ਤੋਂ ਵਧਦੇ ਵਿਵਾਦ ਦਾ ਅਸਰ ਹੁਣ ਕਾਰੋਬਾਰ ‘ਤੇ ਦਿਖਣਲੱਗਾ ਹੈ। ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਦੇਣ ‘ਤੇ ਭਾਰਤ ਨੇ ਫਿਲਹਾਲ ਰੋਕ ਲਗਾ ਦਿੱਤੀ ਹੈ।ਇਸ ਦਰਮਿਆਨ ਮਹਿੰਦਰਾ ਗਰੁੱਪ ਨੇ ਵੀ ਕੈਨੇਡਾ ਨੂੰ ਵੱਡਾ ਝਟਕਾ ਦਿੱਤਾ ਹੈ। ਆਨੰਦ ਮਹਿੰਦਰਾ ਦੀ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਕੈਨੇਡਾ ਬੇਸਡ ਕੰਪਨੀ Resson Aerospace Corporation ਤੋਂ ਆਣੀ ਸਾਂਝੇਦਾਰੀ ਖਤਮ ਕਰਨ ਦਾ ਐਲਾਨ ਕੀਤਾ ਹੈ। ਰੇਸਨ ਏਅਰੋਸਪੇਸ ਕਾਰਪੋਰੇਸ਼ਨ ਵਿਚ ਮਹਿੰਦਾਰ ਐਂਡ ਮਹਿੰਦਰਾ ਦਾ 11.18 ਫੀਸਦੀ ਹਿੱਸੇਦਾਰੀ ਸੀ।

ਦੋਵੇਂ ਦੇਸ਼ਾਂ ਵਿਚ ਕੂਟਨੀਤਕ ਲੜਾਈ ਜਾਰੀ ਹੈ। ਮਹਿੰਦਰਾ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਕੈਨੇਡਾ ਤੇ ਭਾਰਤ ਵਿਚਾਲੇ ਤਣਾਅ ਪੀਕ ‘ਤੇ ਹੈ। ਅਜਿਹੇ ਵਿਚ ਲੋਕ ਮਹਿੰਦਰਾ ਦੇ ਫੈਸਲੇ ਨੂੰ ਇਸ ਨਾਲ ਜੋੜ ਕੇ ਦੇਖ ਰਹੇ ਹਨ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਇਹ ਫੈਸਲਾ ਵੋਲਟਰੀ ਬੇਸਿਸ ‘ਤੇ ਲਿਆ ਹੈ। ਕੰਪਨੀ ਦੇ ਬੰਦ ਹੋਣ ਨਾਲ ਕੈਨੇਡਾ ਦੀ ਅਰਥਵਿਵਸਥਾ ਨੂੰ ਝਟਕਾ ਲੱਗੇਗਾ।

ਇਕ ਰੈਗੂਲੇਟਰੀ ਫਾਈਲਿੰਗ ਵਿਚ ਮਹਿੰਦਰਾ ਐਂਡ ਮਹਿੰਦਰਾ ਨੇ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਕਿ ਰੇਸਨ ਏਅਰੋਸਪੇਸ ਕਾਰਪੋਰੇਸ਼ਨ, ਕੈਨੇਡਾ ਕਾਰਪੋਰੇਸ਼ਨ ਕੈਨੇਡਾ ਤੋਂ ਸਰਟੀਫਿਕੇਟ ਆਫ ਡਿਜ਼ੋਲਿਊਸ਼ਨ20 ਸਤੰਬਰ 2023 ਨੂੰ ਮਿਲ ਗਿਆ ਹੈ ਜਿਸ ਦੀ ਕੰਪਨੀ ਨੂੰ ਜਾਣਕਾਰੀ ਦਿੱਤੀ ਗਈ ਹੈ। ਮਹਿੰਦਰਾ ਨੇ ਦੱਸਿਆਕਿ ਇਸ ਦੇ ਨਾਲ ਰੇਸਨ ਦਾ ਆਪ੍ਰੇਸ਼ਨ ਬੰਦ ਹੋ ਗਿਆ ਹੈ ਤੇ ਇੰਡੀਅਨ ਅਕਾਊਂਟਿੰਗ ਸਟੈਂਡਰਡ ਤਹਿਤ 20 ਸਤੰਬਰ 2023 ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ।

ਰੇਸਨ ਦੇ ਲਿਕਵੀਡੇਸ਼ਨ ‘ਤੇ ਕੰਪਨੀ ਨੂੰ 4.7 ਕੈਨੇਡਾ ਡਾਲਰ ਮਿਲਣਗੇ ਜੋ ਭਾਰਤੀ ਮੁਦਰਾ ਵਿਚ ਲਗਭਗ 28.7 ਕਰੋੜ ਰੁਪਏ ਹਨ। ਦੱਸ ਦੇਈਏ ਕਿ ਰੇਸਨ ਐਗਰੀਕਲਚਰ ਨਾਲ ਜੁੜੇ ਟੈੱਕ ਸਾਲਿਊਸ਼ਨ ਬਣਾਉਣ ਵਾਲੀ ਕੰਪਨੀ ਹੈ। ਮਹਿੰਦਰਾ ਐਂਡ ਮਹਿੰਦਰਾ ਵੀ ਖੇਤੀ ਨਾਲ ਜੁੜੇ ਪ੍ਰੋਡਕਰਸ ਬਣਾਉਂਦੀ ਹੈ। ਹਾਲਾਂਕਿ ਮਹਿੰਦਰਾ ਐਂਡ ਮਹਿੰਦਰਾ ਦੇ ਇਸ ਫੈਸਲੇ ਦਾ ਅਸਰ ਉਸ ਦੇ ਸ਼ੇਅਰਾਂ ‘ਤੇ ਦੇਖਣ ਨੂੰ ਮਿਲਿਆ ਹੈ। ਖਬਰ ਆਉਣ ਦੇ ਵਿਚ ਸਟਾਕ ਐਕਸਚੇਂਜ ‘ਤੇ ਮਹਿੰਦਰਾ ਐਂਡ ਮਹਿੰਦਰਾ ਦੇ ਸਟਾਕ ਵਿਚ ਵੱਡੀ ਗਿਰਾਵਟ ਦਰਜ ਹੋਈ ਹੈ। ਸ਼ੇਅਰ 3.11 ਫੀਸਦੀ ਜਾਂ 50.75 ਰੁਪਏ ਦੀ ਗਿਰਾਵਟ ਨਾਲ 1583 ਰੁਪਏ ‘ਤੇ ਬੰਦ ਹੋਇਆ।

ਮਹਿੰਦਰਾ ਐਂਡ ਮਹਿੰਦਰਾ ਦੇ ਇਸ ਫੈਸਲੇ ਨਾਲ ਕੈਨੇਡਾ ਨੂੰ ਵੱਡਾ ਝਟਕਾ ਲੱਗਾ ਹੈ। ਕੈਨੇਡਾ ਪੈਨਸ਼ਨ ਫੰਡ ਨੇ ਕਈ ਭਾਰਤੀ ਕੰਪਨੀਆਂ ਵਿਚ ਮੋਟਾ ਨਿਵੇਸ਼ ਕੀਤਾ ਹੋਇਆ ਹੈ। ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਦੇ 6 ਭਾਰਤੀ ਕੰਪਨੀਆਂ ਵਿਚ ਨਿਵੇਸ਼ ਦੀ ਕੀਮਤ 16000 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ। ਇਨ੍ਹਾਂ ਕੰਪਨੀਆਂ ਵਿਚ ਜੋਮੈਟੋ, ਪੇਟੀਐੱਮ, ਇੰਡਸ ਟਾਵਰ, ਨਾਇਕਾ, ਕੋਟਕ ਮਹਿੰਦਰਾ ਬੈਂਕ ਡੇਲਹੀਵਰੀ ਸ਼ਾਮਲ ਹੈ।

Exit mobile version