● On air now · ਟੀਵੀ ਪੰਜਾਬ

Punjabi News · Since 2013

Breaking

ਮਜੀਠੀਆ ਨੂੰ ਗ੍ਰਿਫਤਾਰ ਕੀਤਾ ਤਾਂ ਕਾਂਗਰਸ ਨੂੰ ਭੁਗਤਨਾ ਪਵੇਗਾ ਖਮਿਆਜ਼ਾ- ਸਰਦਾਰ ਬਾਦਲ

ਬਠਿੰਡਾ- ਸ਼੍ਰੌਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਿਕਰਮ ਮਜਠਿੀਆ ਖਿਲਾਫ ਦਰਜ ਹੋਈ ਐੱਫ.ਆਈ.ਆਰ ‘ਤੇ ਸਖਤ ਪਰਤੀਕਰਮ ਦਿੱਤਾ ਹੈ.ਸਰਦਾਰ ਬਾਦਲ ਨੇ ਕਿਹਾ ਕੀ ਸਿਆਸੀ ਬਦਲਾਖੋਰੀ ਕਰਨ ਦਾ ਖਮਿਆਜ਼ਾ ਕਾਂਗਰਸ ਸਰਕਾਰ ਨੂੰ ਭੁਗਤਨਾ ਪਵੇਗਾ.ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ…


ਬਠਿੰਡਾ- ਸ਼੍ਰੌਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਿਕਰਮ ਮਜਠਿੀਆ ਖਿਲਾਫ ਦਰਜ ਹੋਈ ਐੱਫ.ਆਈ.ਆਰ ‘ਤੇ ਸਖਤ ਪਰਤੀਕਰਮ ਦਿੱਤਾ ਹੈ.ਸਰਦਾਰ ਬਾਦਲ ਨੇ ਕਿਹਾ ਕੀ ਸਿਆਸੀ ਬਦਲਾਖੋਰੀ ਕਰਨ ਦਾ ਖਮਿਆਜ਼ਾ ਕਾਂਗਰਸ ਸਰਕਾਰ ਨੂੰ ਭੁਗਤਨਾ ਪਵੇਗਾ.ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਸੀ.ਅੇੱਮ ਨੇ ਕਿਹਾ ਕੀ ਵਾਰ ਵਾਰ ਡੀ.ਜੀ.ਪੀ ਬਦਲਨ ‘ਤੇ ਹੀ ਉਨ੍ਹਾਂ ਨੂੰ ਸ਼ੱਕ ਹੋ ਗਿਆ ਸੀ ਕੀ ਕਾਂਗਰਸ ਸਰਕਾਰ ਕੁੱਝ ਗਲਤ ਕਰਨ ਜਾ ਰਹੀ ਹੈ.

ਸਰਦਾਰ ਬਾਦਲ ਨੇ ਚੰਨੀ ਸਰਕਾਰ ਨੂੰ ਚੈਲੇਂਜ ਕਰ ਆਪਣੀ ਗ੍ਰਿਫਤਾਰੀ ਦੀ ਗੱਲ ਕੀਤੀ ਹੈ.ਉਨ੍ਹਾਂ ਕਿਹਾ ਕੀ ਕਾਂਗਰਸ ਸਰਕਾਰ ਨੂੰ ਬਦਲਾਖੌਰੀ ਦੀ ਸਿਆਸਤ ਛੱਡ ਦੇਣੀ ਚਾਹੀਦੀ ਹੈ.


Filed under