ਕਾਂਗਰਸ ‘ਚ ਬਾਗੀਆਂ ਨੂੰ ਰਾਹਤ , ਅੰਗਦ ਸੈਣੀ ਦੀ ਵੜਿੰਗ ਨੇ ਕਰਵਾਈ ਘਰ ਵਾਪਸੀ

ਜਲੰਧਰ- ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਦੀ ਕਮਾਨ ਸਾਂਭਣ ਤੋਂ ਬਾਅਦ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ।ਟ੍ਰਿਪਲ ਡੀ ਵਾਲੇ ਫਾਰਮੁਲੇ ਤੋਂ ਪਰਾਂ ਇਸ ਵਾਰ ਰਾਜਾ ਵਲੋਂ ਬਾਗੀਆਂ ਦੀ ਘਰ ਵਾਪਸੀ ਕਰਵਾਈ ਗਈ ਹੈ ।ਟਿਕਟ ਨਾ ਮਿਲਣ ‘ਤੇ ਨਵਾਂਸ਼ਹਿਰ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਲੜਨ ਵਾਲੇ ਸਾਬਕਾ ਵਿਧਾਇਕ ਅੰਗਦ ਸੈਣੀ ਦੀ ਘਰ ਵਾਪਸੀ ਹੋ ਗਈ ਹੈ ।ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਐਕਟਿੰਗ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਨਵਾਂਸ਼ਹਿਰ ਜਾ ਕੇ ਅੰਗਦ ਨੂੰ ਸਮਰਥਕਾਂ ਸਮੇਤ ਪਾਰਟੀ ਚ ਸ਼ਾਮਿਲ ਕੀਤਾ ।ਜ਼ਿਕਰਯੋਗ ਹੈ ਕਿ ਅੰਗਦ ਸੈਣੀ ਦੀ ਪਤਨੀ ਯੂ.ਪੀ ਚ ਭਾਜਪਾ ਦੀ ਸਰਗਰਮ ਨੇਤਰੀ ਹੈ ।

ਅੰਗਦ ਨੂੰ ਪਾਰਟੀ ਚ ਸ਼ਾਮਿਲ ਕਰ ਪ੍ਰਧਾਨ ਰਾਜਾ ਵੜਿੰਗ ਨੇ ਉਨ੍ਹਾਂ ਦਾ ਸਵਾਗਤ ਕੀਤਾ । ਆਪਣੇ ਸੰਬੋਧਨ ਚ ਵੜਿੰਗ ਨੇ ਅੰਗਦ ਨੂੰ ਹਰ ਸੰਭਵ ਸੋਹਯੋਗ ਦੇਣ ਦਾ ਭਰੋਸਾ ਦਿੱਤਾ ।ਅੰਗਦ ਨੇ ਵੀ ਜਵਾਬ ਚ ਆਪਣੀ ਦਾਅਵੇਦਾਰੀ ਨੂੰ ਮਜ਼ਬੂਤੀ ਨਾਲ ਪੇਸ਼ ਕੀਤਾ । ਉਨ੍ਹਾਂ iਕਿਹਾ ਕਿ ਸਿਰਫ 13 ਦਿਨ ਦੇ ਪ੍ਰਚਾਰ ਚ ਉਨ੍ਹਾਂ 31 ਹਜ਼ਾਰ ਵੋਟਾਂ ਹਾਸਿਲ ਕੀਤੀਆਂ ।ਜ਼ਿਕਰਯੋਗ ਹੈ ਕਿ ਕਾਂਗਰਸ ਵਲੋਂ ਸਾਬਕਾ ਵਿਧਾਇਕ ਨੂੰ ਟਿਕਟ ਨਾ ਦੇ ਕੇ ਹਲਕਾ ਨਵਾਂਸ਼ਹਿਰ ਤੋਂ ਸਤਵੀਰ ਪੱਲੀ ਨੂੰ ਟਿਕਟ ਦੇ ਦਿੱਤੀ ਗਈ ਸੀ ।‘ਆਪ’ ਉਮੀਦਵਾਰ ਲਲਿਤ ਮੋਹਨ ਪਾਠਕ ਸਿਰਫ 139 ਵੋਟਾਂ ਨਾਲ ਚੋਣ ਜਿੱਤੇ ਸਨ ।