ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਸੂਚਨਾ ਤੇ ਪ੍ਰਸਾਰਨ ਮੰਤਰੀ ਬਣੇ ਅਨੁਰਾਗ ਠਾਕੁਰ

ਨਵੀਂ ਦਿੱਲੀ : ਅਨੁਰਾਗ ਠਾਕੁਰ 46 ਸਾਲ ਦੀ ਉਮਰ ਵਿਚ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਬਣ ਗਏ ਹਨ।ਉਹਨਾਂ ਨੂੰ ਰਾਜ ਤੋਂ ਕੈਬਨਿਟ ਮੰਤਰੀ ਬਣਾਇਆ ਗਿਆ ਸੀ ਤੇ ਉਹਨਾਂ ਨੇ 7 ਜੁਲਾਈ ਨੂੰ ਰਾਸ਼ਟਰਪਤੀ ਭਵਨ ਵਿਖੇ ਸਹੁੰ ਚੁੱਕੀ ਸੀ। ਉਹ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ  ਤੋਂ ਭਾਜਪਾ ਐਮ ਪੀ ਹਨ।


ਅਨੁਰਾਗ ਠਾਕੁਰ 2019 ਵਿਚ ਵਿੱਤ ਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਬਣੇ ਸਨ ਜਦੋਂ ਨਰੇਂਦਰ ਮੋਦੀ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਸਨ। ਉਹ 2008 ਵਿਚ ਜ਼ਿਮਨੀ ਚੋਣ ਵਿਚ ਲੋਕ ਸਭਾ ਮੈਂਬਰ ਚੁਣੇ ਗਏ ਸਨ। ਠਾਕੁਰ 14ਵੀਂ, 15ਵੀਂ ਤੇ 16 ਲੋਕ ਸਭਾ ਮੈਂਬਰ ਚੁਣੇ ਗਏ ਸਨ।

ਮਈ 2016 ਤੋਂ ਫਰਵਰੀ 2017 ਤੱਕ ਠਾਕੁਰ ਬੋਰਡ ਆਫ ਕੰਟਰੋਲ ਆਫ ਕ੍ਰਿਕਟ  ਇਨ ਇੰਡੀਆ ਦੇ ਪ੍ਰਧਾਨ ਰਹੇ ।  2016 ਵਿਚ ਉਹ ਟੈਰੀਟੋਰੀਅਲ ਆਰਮੀ ਵਿਚ ਰੈਗੂਲਰ ਕਮਿਸ਼ਨਡ ਅਫਸਰ ਬਣਨ ਵਾਲੇ ਭਾਜਪਾ ਦੇ ਪਹਿਲੇ ਐਮ ਪੀ ਬਣੇ ਸਨ। ਉਹ 25 ਸਾਲ ਦੀ ਉਮਰ ਵਿਚ ਸਭ ਤੋਂ ਘੱਟ ਉਮਰ ਦੇ ਹਿਮਾਚਲ ਪ੍ਰਦੇਸ਼ ਸਟੇਟ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਸਨ। ਓਹ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਦੇ ਪੁੱਤਰ ਹਨ .

ਟੀਵੀ ਪੰਜਾਬ ਬਿਊਰੋ