ਬਠਿੰਡਾ- ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੁਮਾਰ ਵਿਸ਼ਵਾਸ ਦੇ ਬਿਆਨਾਂ ‘ਤੇ ਹੋ ਰਹੇ ਚੋਤਰਫਾ ਵਿਰੋਧ ਦਾ ਜਵਾਬ ਦਿੱਤਾ ਹੈ.ਉਨ੍ਹਾਂ ਕਿਹਾ ਕਿ ਜੋ ਕੰਮ ਦੇਸ਼ ਦੀਆਂ ਖੂਫੀਆ ਏਜੰਸੀਆਂ ਅਤੇ ਫੋਰਸ ਨਾ ਕਰ ਸਕੀ,ਉਹ ਕੰਮ ਇੱਕ ਕਵਿ ਦੀ ਕਵਿਤਾ ਨੇ ਕਰ ਦਿੱਤਾ.ਕੇਜਰੀਵਾਲ ਨੇ ਕਿਹਾ ਕਿ ਜੇਕਰ ਕੁਮਾਰ ਵਿਸ਼ਵਾਸ ਖੁਲਾਸਾ ਨਾ ਕਰਦੇ ਤਾਂ ਦੇਸ਼ ਚ ਇੱਕ ਖਤਰਨਾਕ ਅੱਤਵਾਦੀ ਦਾ ਖੁਲਾਸਾ ਨਹੀਂ ਹੋਣਾ ਸੀ.ਵਿਰੋਧੀਆਂ ਦੇ ਤੰਜ ਕੱਸਦਿਆਂ ਕੇਜਰੀਵਾਲ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਸਬੰਧ ਅੱਤਵਾਦੀਆਂ ਦੇ ਨਾਲ ਹਨ ਤਾਂ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ.
ਕੇਜਰੀਵਾਲ ਮੁਤਾਬਿਕ ਪੰਜਾਬ ਚੋਣਾ ਚ ਜਨਤਾ ਦੇ ਮਿਲ ਰਹੇ ਭਰਪੂਰ ਸਹਿਯੋਗ ਤੋਂ ਵਿਰੋਧੀ ਬੌਖਲਾ ਗਏ ਹਨ.ਸਾਰੇ ਰਾਜਸੀ ਦਲ ਆਪਸ ਚ ਰੱਲ ਕੇ ‘ਆਪ’ ਨੂੰ ਰੋਕਣਾ ਚਾਹੁੰਦੇ ਹਨ.ਜਨਤਾ ਚਾਹੁੰਦੀ ਹੈ ਕਿ ਭਗਵੰਤ ਮਾਨ ਪੰਜਾਬ ਦਾ ਸੀ.ਐੱਮ ਬਣੇ ਪਰ ਕਾਂਗਰਸ,ਅਕਾਲੀ ਅਤੇ ਭਾਜਪਾ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ.