ਨਵੀਂ ਦਿੱਲੀ/ਸੰਗਰੂਰ- ਦਿੱਲੀ ਚ ਕੋਰੋਨਾ ਵਾਇਰਸ ਨੂੰ ਲੈ ਕੇ ਸਖਤ ਹਿਦਾਇਤਾਂ ਜਾਰੀ ਕਰਨ ਵਾਲੇ ਮੁੱਖ ਮੰਤਰੀ ਅਤੇ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਖੁੱਦ ਕੋਰੋਨਾ ਦੀ ਲਪੇਟ ਚ ਆ ਗਏ ਹਨ.ਕੇਜਰੀਵਾਲ ਨੇ ਟਵੀਟ ਕਰ ਇਸਦੀ ਜਾਣਕਾਰੀ ਸਾਂਝੀ ਕੀਤੀ ਹੈ.ਕੇਜਰੀਵਾਲ ਮੁਤਾਬਿਕ ਉਨ੍ਹਾਂ ਦੀ ਕੋਵਿਡ ਰਿਪੋਰਟ ਪਾਜ਼ੀਟਿਵ ਆਈ ਹੈ,ਲੱਛਣ ਹਲਕੇ ਹਨ.ਇਸਦੇ ਨਾਲ ਕੇਜਰੀਵਾਲ ਨੇ ਆਪਣੇ ਨਾਲ ਸੰਪਰਕ ਚ ਰਹਿਣ ਵਾਲੇ ਤਮਾਮ ਵਿਅਕਤੀਆਂ ਨੂੰ ਆਪਣੇ ਟੈਸਟ ਕਰਵਾਉਣ ਅਤੇ ਖੁਦ ਨੂੰ ਕੁਆਰਨਟਾਈਨ ਕਰਨ ਲਈ ਕਿਹਾ ਹੈ.ਕੇਜਰੀਵਾਲ ਖੁਦ ਵੀ ਕੁਆਰਟਾਈਨ ਹੋ ਚੁੱਕੇ ਹਨ.ਓਧਰ ਪੰਜਾਬ ਚ ਰੈਲੀਆਂ ਦੌਰਾਨ ਕੇਜਰੀਵਾਲ ਦੇ ਨਾਲ ਰਹਿਣ ਵਾਲੇ ਪੰਜਾਬ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਆਪਣਾ ਟੈਸਟ ਕਰਵਾ ਲਿਆ ਹੈ.ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਦੀ ਰਿਪੋਰਟ ਨੈਗਟਿਵ ਆਈ ਹੈ.
ਅਰਵਿੰਦ ਕੇਜਰੀਵਾਲ ਨੂੰ ਹੋਇਆ ਕੋਰੋਨਾ,ਭਗਵੰਤ ਨੇ ਵੀ ਕਰਵਾਇਆ ਟੈਸਟ
