ਆਈਫੋਨ 15 ਸੀਰੀਜ਼ ਦੇ ਨਵੇਂ ਫੋਨ ਲਾਂਚ ਕਰਨ ਤੋਂ ਬਾਅਦ ਐਪਲ ਨੇ ਪੁਰਾਣੀ ਆਈਫੋਨ 14 ਸੀਰੀਜ਼ ਦੀ ਕੀਮਤ ਘਟਾ ਦਿੱਤੀ ਹੈ। ਜੇਕਰ ਤੁਸੀਂ ਵੱਡੀ ਸਕਰੀਨ ਵਾਲਾ ਆਈਫੋਨ 14 ਪਲੱਸ ਖਰੀਦਣਾ ਚਾਹੁੰਦੇ ਹੋ, ਤਾਂ ਇਹ ਤੁਹਾਡੇ ਲਈ ਚੰਗਾ ਸਮਾਂ ਹੋ ਸਕਦਾ ਹੈ। ਕਿਉਂਕਿ, ਇਸਦੀ ਕੀਮਤ ਵਿੱਚ ਵੀ ਕਾਫ਼ੀ ਕਟੌਤੀ ਕੀਤੀ ਗਈ ਹੈ।
iPhone 15 Plus ਦੇ ਆਉਣ ਤੋਂ ਬਾਅਦ ਹੁਣ iPhone 14 Plus ਦੀ ਸ਼ੁਰੂਆਤੀ ਕੀਮਤ 89,900 ਰੁਪਏ ਦੀ ਬਜਾਏ 79,900 ਰੁਪਏ ਕਰ ਦਿੱਤੀ ਗਈ ਹੈ। ਇਹ ਕੀਮਤ ਫੋਨ ਦੇ 128GB ਵੇਰੀਐਂਟ ਲਈ ਹੈ। ਨਵੀਂ ਕੀਮਤ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ‘ਤੇ ਦੇਖਿਆ ਜਾ ਸਕਦਾ ਹੈ।
ਆਈਫੋਨ 14 ਪਲੱਸ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹ ਫੋਨ 6.7 ਇੰਚ ਲਿਕਵਿਡ ਰੈਟੀਨਾ ਡਿਸਪਲੇਅ ਨਾਲ ਆਉਂਦਾ ਹੈ। ਇਹ ਫੋਨ ਉੱਚ ਪ੍ਰਦਰਸ਼ਨ ਲਈ A15 ਬਾਇਓਨਿਕ ਪ੍ਰੋਸੈਸਰ ਨਾਲ ਲੈਸ ਹੈ।
ਆਈਫੋਨ 14 ਪਲੱਸ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਦੇ ਰੀਅਰ ‘ਚ 12MP ਪ੍ਰਾਇਮਰੀ ਕੈਮਰਾ ਅਤੇ 12MP ਦਾ ਅਲਟਰਾ-ਵਾਈਡ ਐਂਗਲ ਕੈਮਰਾ ਹੈ। ਇਹ ਕੈਮਰੇ 2x ਆਪਟੀਕਲ ਜ਼ੂਮ ਅਤੇ 5x ਡਿਜੀਟਲ ਜ਼ੂਮ ਦੀ ਪੇਸ਼ਕਸ਼ ਕਰਦੇ ਹਨ। iPhone 14 Plus iOS 16 ਆਪਰੇਟਿੰਗ ਸਿਸਟਮ ‘ਤੇ ਚੱਲਦਾ ਹੈ। ਜਲਦੀ ਹੀ ਇਸ ਨੂੰ iOS 17 ਦਾ ਅਪਡੇਟ ਵੀ ਮਿਲੇਗਾ।
ਹੁਣ ਨਵੇਂ ਫੋਨਾਂ ਦੀ ਗੱਲ ਕਰੀਏ ਤਾਂ ਆਈਫੋਨ 15 ਦੀ ਸ਼ੁਰੂਆਤੀ ਕੀਮਤ 79,900 ਰੁਪਏ ਰੱਖੀ ਗਈ ਹੈ ਅਤੇ ਆਈਫੋਨ 15 ਪਲੱਸ ਦੀ ਸ਼ੁਰੂਆਤੀ ਕੀਮਤ 89,900 ਰੁਪਏ ਰੱਖੀ ਗਈ ਹੈ।
ਉਥੇ ਹੀ ਜੇਕਰ ਪ੍ਰੋ ਸੀਰੀਜ਼ ਦੀ ਗੱਲ ਕਰੀਏ ਤਾਂ iPhone 15 Pro ਦੀ ਸ਼ੁਰੂਆਤੀ ਕੀਮਤ 1,34,900 ਰੁਪਏ ਰੱਖੀ ਗਈ ਹੈ ਅਤੇ iPhone 15 Pro Max ਦੀ ਸ਼ੁਰੂਆਤੀ ਕੀਮਤ 1,59,900 ਰੁਪਏ ਰੱਖੀ ਗਈ ਹੈ।