ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਹਮਲਾ ਹੋਣ ਦੀ ਖਬਰ ਮਿਲੀ ਹੈ ।ਦਿੱਲੀ ਦੇ ਡਿਪਟੀ ਸੀ.ਐੱਮ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ । ਸਿਸੋਦੀਆ ਮੁਤਾਬਿਕ ਸ਼ਰਾਰਤੀ ਅਨਸਰਾਂ ਵਲੋਂ ਕੇਜਰੀਵਾਲ ਦੇ ਘਰ ‘ਤੇ ਹਮਲਾ ਕਰ ਸਕਿਓਰਟੀ ਬੈਰੀਅਰ ਤੋੜ ਦਿੱਤੇ ਗਏ । ਪਛਾਣ ਨਾ ਹੋਣ ਦੇ ਡਰ ਤੋਂ ਅਨਸਰਾਂ ਨੇ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵੀ ਭੰਨ ਦਿੱਤੇ ।ਦਿੱਲੀ ਦੇ ਡਿਪਟੀ ਸੀ.ਐੱਮ ਸਿਸੋਦੀਆ ਨੇ ਇਸ ਹਮਲੇ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ ।ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ‘ ਭਾਜਪਾ ਦੇ ਗੁੰਡੇ ਕੇਜਰੀਵਾਲ ਜੀ ਦੇ ਘਰ ਭੰਨ ਤੋੜ ਕਰਦੇ ਰਹੇ ।ਭਾਜਪਾ ਦੀ ਪੁਲਿਸ ਉਨ੍ਹਾਂ ਦੀ ਰੋਕਣ ਦੀ ਥਾਂ ਘਰ ਦੇ ਦਰਵਾਜ਼ੇ ਤੱਕ ਲੈ ਆਈ’ । ਆਮ ਆਦਮੀ ਪਾਰਟੀ ਦੀ ਸਮੂਚੀ ਲੀਡਰਸ਼ਿਪ ਵਲੋਂ ਇਸ ਹਮਲੇ ਦੀ ਨਿੰਦਾ ਕੀਤੀ ਜਾ ਰਹੀ ਹੈ ।
ਕੇਜਰੀਵਾਲ ਦੇ ਘਰ ‘ਤੇ ਹਮਲਾ , ਭੜਕੀ ‘ਆਪ’
