ਚੰਡੀਗੜ੍ਹ- ਬਲਕੌਰ ਸਿੰਘ ਵਲੋਂ ਵਾਰ ਵਾਰ ਆਪਣੇ ਬੇਟੇ ਮੂਸੇਵਾਲਾ ਦੇ ਕਤਲ ਦੇ ਅਸਲ ਗੁਨਾਹਗਾਰਾਂ ਦਾ ਪਤਾ ਲਗਾਉਣ ਦੀ ਭਾਵੁਕ ਅਪੀਲ ਕੀਤੀ ਜਾਂਦੀ ਰਹੀ ਹੈ । ਬਲਕੌਰ ਸਿੰਘ ਦਾ ਮੰਨਣਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਪੰਜਾਬੀ ਸੰਗੀਤ ਦਾ ਹੱਥ ਰਿਹਾ ਹੈ । ਜਾਂਚ ਟੀਮਾਂ ਇਸ ਤੋਂ ਪਹਿਲਾਂ ਕਈ ਗਾਇਕਾਂ ਨਾਲ ਸਵਾਲ ਜਵਾਬ ਕਰ ਵੀ ਚੁੱਕੀ ਹੈ । ਖਬਰ ਆ ਰਹੀ ਹੈ ਕਿ ਇਸੇ ਕੜੀ ਹੇਠ ਹੁਣ ਮਾਨਸਾ ਪੁਲਿਸ ਪੰਜਾਬ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਤੋਂ ਪੁੱਛਗਿੱਛ ਕਰੇਗੀ । ਸੂਤਰਾਂ ਅਨੁਸਾਰ ਮਾਨਸਾ ਪੁਲਿਸ ਪੁੱਛਗਿੱਛ ਲਈ ਬੱਬੂ ਮਾਨ, ਮਨਕੀਰਤ ਔਲਖ ਅਤੇ ਵਿੱਕੀ ਮਿੱਡੂ ਖੇੜਾ ਦੇ ਭਰਾ ਅਜੈ ਪਾਲ ਮਿੱਡੂਖੇੜਾ ਸਮੇਤ ਹੋਰਾਂ ਨੂੰ ਵੀ ਬੁਲਾ ਸਕਦੀ ਹੈ।
ਸਿੱਧੂ ਮੂਸੇਵਾਲਾ ਕਤਲ ਮਾਮਲਾ: ਸਵਾਲਾਂ ਦੇ ਘੇਰੇ ‘ਚ ਆਉਣਗੇ ਬੱਬੂ ਮਾਨ, ਹੋਵੇਗੀ ਪੁੱਛਗਿੱਛ
