ਟੋਕੀਓ : ਟੋਕੀਓ ਉਲੰਪਿਕ ਵਿਚ ਭਾਰਤੀ ਪਹਿਲਵਾਨ ਬਜਰੰਗ ਪੁਨੀਆ ਪੁਰਸ਼ਾਂ ਦੇ 65 ਕਿਲੋਗ੍ਰਾਮ ਫ੍ਰੀਸਟਾਈਲ ਮੁਕਾਬਲੇ ਵਿਚ ਕਾਂਸੀ ਦੇ ਤਗਮੇ ਲਈ ਮੈਚ ਵਿਚ ਦਾਖਲ ਹੋਣਗੇ। ਕਾਂਸੀ ਦੇ ਤਮਗੇ ਲਈ ਬਜਰੰਗ ਦਾ ਮੁਕਾਬਲਾ ਕਜ਼ਾਖਸਤਾਨ ਦੇ ਪਹਿਲਵਾਨ ਡੁਲੇਟ ਨਿਆਜ਼ਬੇਕੋਵ ਨਾਲ ਹੋਵੇਗਾ।
ਬਜਰੰਗ ਪੁਨੀਆ ਸੈਮੀਫਾਈਨਲ ਵਿਚ ਅਜ਼ਰਬਾਈਜਾਨ ਦੇ ਪਹਿਲਵਾਨ ਹਾਜੀ ਅਲੀਵ ਤੋਂ 12-5 ਨਾਲ ਹਾਰ ਗਿਆ ਸੀ। ਪੁਨੀਆ ਨੂੰ ਮੈਡਲ ਦਾ ਸਭ ਤੋਂ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਸੈਮੀਫਾਈਨਲ ਵਿਚ ਮਿਲੀ ਹਾਰ ਨੇ ਭਾਰਤੀ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਦਿੱਤਾ ਸੀ।
ਹੁਣ ਭਾਰਤ ਨੂੰ ਬਜਰੰਗ ਪੁਨੀਆ ਤੋਂ ਕਾਂਸੀ ਦੇ ਮੈਡਲ ਦੀ ਉਮੀਦ ਕੀਤੀ ਜਾ ਰਹੀ ਹੈ।
ਟੀਵੀ ਪੰਜਾਬ ਬਿਊਰੋ