Site icon TV Punjab | Punjabi News Channel

ਰੇਲ ਹਾਦਸੇ ਤੋਂ ਬਾਅਦ ਬਹਾਲ ਹੋਇਆ ਬਾਲਾਸੋਰ ਟ੍ਰੈਕ, ਰੇਲ ਮੰਤਰੀ ਨੇ ਕੀਤਾ ਸ਼ੁਕਰਾਨਾ

ਡੈਸਕ- ਓਡੀਸ਼ਾ ਦੇ ਬਾਲਾਸੋਰ ਵਿੱਚ ਦੁਰਘਟਨਾ ਪ੍ਰਭਾਵਿਤ ਸੈਕਸ਼ਨ ਤੋਂ ਭਿਆਨਕ ਹਾਦਸੇ ਦੇ 51 ਘੰਟੇ ਬਾਅਦ, ਪਹਿਲੀ ਰੇਲਗੱਡੀ ਐਤਵਾਰ (4 ਜੂਨ) ਨੂੰ ਰਾਤ 10.40 ਵਜੇ ਦੇ ਕਰੀਬ ਰਵਾਨਾ ਹੋਈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮਾਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਇਸ ਦੌਰਾਨ ਕਈ ਮੀਡੀਆ ਕਰਮਚਾਰੀ ਅਤੇ ਰੇਲਵੇ ਅਧਿਕਾਰੀ ਵੀ ਮੌਜੂਦ ਸਨ। ਮਾਲ ਗੱਡੀ ਵਿਸ਼ਾਖਾਪਟਨਮ ਬੰਦਰਗਾਹ ਤੋਂ ਰੁੜਕੇਲਾ ਸਟੀਲ ਪਲਾਂਟ ਜਾ ਰਹੀ ਸੀ ਅਤੇ ਉਸੇ ਟ੍ਰੈਕ ‘ਤੇ ਚੱਲ ਰਹੀ ਸੀ ਜਿੱਥੇ ਸ਼ੁੱਕਰਵਾਰ (2 ਜੂਨ) ਨੂੰ ਹਾਦਸਾ ਹੋਇਆ ਸੀ।

ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਟਵੀਟ ਕੀਤਾ, “ਨੁਕਸਾਨ ਵਾਲੀ ਡਾਊਨ ਲਾਈਨ ਨੂੰ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ ਗਿਆ ਹੈ। ਪਹਿਲੀ ਟਰੇਨ ਸੈਕਸ਼ਨ ਤੋਂ ਰਵਾਨਾ ਹੋਈ।” ਕੁਝ ਸਮੇਂ ਬਾਅਦ ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਕਿ ਅਪ-ਲਾਈਨ ‘ਤੇ ਵੀ ਟਰੇਨ ਦੀ ਆਵਾਜਾਈ ਸ਼ੁਰੂ ਹੋ ਗਈ ਹੈ।

ਘੰਟਿਆਂ ਬਾਅਦ ਰਵਾਨਾ ਹੋਈ ਪਹਿਲੀ ਟਰੇਨ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ‘ਚ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਵੀ ਖੜ੍ਹੇ ਨਜ਼ਰ ਆ ਰਹੇ ਹਨ। ਜਿਵੇਂ ਹੀ ਰੇਲਗੱਡੀ ਬਹਿੰਗਾ ਰੇਲਵੇ ਸਟੇਸ਼ਨ ਤੋਂ ਲੰਘੀ ਤਾਂ ਰੇਲ ਮੰਤਰੀ ਨੇ ਹੱਥ ਹਿਲਾ ਕੇ ਸਵਾਗਤ ਕੀਤਾ। ਇਸ ਤੋਂ ਬਾਅਦ ਉਹ ਹੱਥ ਜੋੜ ਕੇ ਪ੍ਰਾਰਥਨਾ ਕਰਦੇ ਨਜ਼ਰ ਆ ਰਹੇ ਹਨ।

ਰੇਲ ਮੰਤਰੀ ਨੇ ਆਪਣੇ ਹੈਂਡਲ ਤੋਂ ਵੀਡੀਓ ਸ਼ੇਅਰ ਕੀਤੇ ਹਨ। ਇੱਕ ਵੀਡੀਓ ‘ਚ ਉਹ ‘ਭਾਰਤ ਮਾਤਾ ਕੀ ਜੈ’ ਅਤੇ ‘ਵੰਦੇ ਮਾਤਰਮ’ ਦੇ ਨਾਅਰੇ ਲਗਾਉਂਦੇ ਹੋਏ ਲੋਕਾਂ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਹਨ।

Exit mobile version