● On air now · ਟੀਵੀ ਪੰਜਾਬ

Punjabi News · Since 2013

Breaking

25 ਨੂੰ ਵੰਡੇ ਜਾਣਗੇ ਕਰਜ਼ਾ ਯੋਜਨਾਵਾਂ ਦੇ ਮਨਜ਼ੂਰੀ ਪੱਤਰ

ਜਲੰਧਰ : ਲੀਡ ਡਿਸਟ੍ਰਿਕਟ ਮੈਨੇਜਰ, ਜਲੰਧਰ ਜੈ ਭੂਸ਼ਣ ਨੇ ਦੱਸਿਆ ਕਿ 25 ਅਕਤੂਬਰ ਨੂੰ ਸਵੇਰੇ 11.00 ਵਜੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਜ਼ਾ ਯੋਜਨਾਵਾਂ ਦੇ ਮਨਜ਼ੂਰੀ ਪੱਤਰ ਵੰਡਣ ਸਬੰਧੀ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ…


ਜਲੰਧਰ : ਲੀਡ ਡਿਸਟ੍ਰਿਕਟ ਮੈਨੇਜਰ, ਜਲੰਧਰ ਜੈ ਭੂਸ਼ਣ ਨੇ ਦੱਸਿਆ ਕਿ 25 ਅਕਤੂਬਰ ਨੂੰ ਸਵੇਰੇ 11.00 ਵਜੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਜ਼ਾ ਯੋਜਨਾਵਾਂ ਦੇ ਮਨਜ਼ੂਰੀ ਪੱਤਰ ਵੰਡਣ ਸਬੰਧੀ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਜ਼ਿਲ੍ਹਾ ਜਲੰਧਰ ਦੇ ਸਾਰੇ ਬੈਂਕ ਭਾਗ ਲੈਣਗੇ ਅਤੇ ਵੱਖ-ਵੱਖ ਕਰਜ਼ਾ ਯੋਜਨਾਵਾਂ ਲਈ ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਤਕਸੀਮ ਕੀਤੇ ਜਾਣਗੇ। ਇਸ ਤੋਂ ਇਲਾਵਾ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਤਹਿਤ ਰਜਿਸਟਰੇਸ਼ਨ ਵੀ ਮੌਕੇ ‘ਤੇ ਹੀ ਕਰਵਾਈ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਰਿਟੇਲ ਐਡਵਾਂਸ, ਪੀਐਮ-ਕਿਸਾਨ ਅਤੇ ਹੋਰ ਖੇਤੀ ਉਤਪਾਦ ਅਤੇ ਐਮ.ਐਸ.ਐਮ.ਈ. ਐਡਵਾਂਸ, ਸਮਾਜਿਕ ਸੁਰੱਖਿਆ ਯੋਜਨਾਵਾਂ, ਵਿੱਤੀ ਸਾਖਰਤਾ ਅਤੇ ਡਿਜੀਟਲ ਉਤਪਾਦਾਂ ਦਾ ਪ੍ਰਚਾਰ-ਪਸਾਰ ਪ੍ਰੋਗਰਾਮ ਦੇ ਮੁੱਖ ਬਿੰਦੂ ਹੋਣਗੇ।

ਉਨ੍ਹਾਂ ਵੱਡੀ ਗਿਣਤੀ ਗਾਹਕਾਂ ਨੂੰ ਸ਼ਿਰਕਤ ਕਰਨ ਦਾ ਸੱਦਾ ਦਿੰਦਿਆਂ ਇਸ ਸਮਾਗਮ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ।

ਟੀਵੀ ਪੰਜਾਬ ਬਿਊਰੋ


Filed under