Site icon TV Punjab | Punjabi News Channel

ਰਾਊਂਡ ਗਲਾਸ ਹਾਕੀ ਅਕੈਡਮੀ ਨੇ ਆਰਮੀ ਬੁਆਏਜ਼ ਬੈਂਗਲੁਰੂ ਨੂੰ 5-4 ਨਾਲ ਹਰਾਇਆ

ਡੈਸਕ- ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਸ਼ੁਰੂ ਹੋਏ 18ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ (ਅੰਡਰ 19 ਲੜਕੇ) ਦੇ ਉਦਘਾਟਨੀ ਮੈਚ ਵਿੱਚ ਰਾਊਂਡ ਗਲਾਸ ਹਾਕੀ ਅਕੈਡਮੀ ਮੋਹਾਲੀ ਨੇ ਆਰਮੀ ਬੁਆਏਜ਼ ਬੈਂਗਲੁਰੂ ਨੂੰ ਸਖਤ ਮੁਕਾਬਲੇ ਮਗਰੋਂ 5-4 ਨਾਲ ਹਰਾ ਕੇ ਲੀਗ ਦੌਰ ਵਿੱਚ ਤਿੰਨ ਅੰਕ ਹਾਸਲ ਕੀਤੇ। ਟੂਰਨਾਮੈਂਟ ਦਾ ਉਦਘਾਟਨ ਨਾਮਧਾਰੀ ਸਤਿਗੁਰੂ ਉਦੈ ਸਿੰਘ ਨੇ ਕੀਤਾ ਜਦਕਿ ਡੀਏਵੀ ਕਾਲਜ ਜਲੰਧਰ ਦੇ ਪਿੰ੍ਸੀਪਲ ਰਾਜੇਸ਼ ਕੁਮਾਰ ਨੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਉਦਘਾਟਨੀ ਸਮਾਰੋਹ ਦੌਰਾਨ ਡੀਏਵੀ ਕਾਲਜ ਦੀ ਵਿਿਦਆਰਥਣਾਂ ਨੇ ਸ਼ਾਨਦਾਰ ਗਿੱਸ਼ਾ ਪੇਸ਼ ਕੀਤਾ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਕਪੂਰ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ।

ਪਹਿਲੇ ਲੀਗ ਵਿੱਚ ਦੋਵਾਂ ਟੀਮਾਂ ਨੇ ਤੇਜ ਤਰਾਰ ਹਾਕੀ ਦਾ ਪ੍ਰਦਰਸ਼ਨ ਕੀਤਾ। ਰਾਊਂਡ ਗਲਾਸ ਵਲੋਂ ਖੇਡ ਦੇ 5ਵੇਂ ਮਿੰਟ ਵਿੱਚ ਅਰਜਿੰਦਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। 7ਵੇਂ ਮਿੰਟ ਵਿੱਚ ਆਰਮੀ ਦੇ ਸਚਿਨ ਨੇ ਗੋਲ ਕਰਕੇ ਬਰਾਬਰੀ ਕੀਤੀ। 9ਵੇਂ ਮਿੰਟ ਵਿੱਚ ਆਰਮੀ ਦੇ ਸਚਿਨ ਨੇ ਇਕ ਹੋਰ ਗੋਲ ਕਰਕੇ ਸਕੋਰ 2-1 ਕੀਤਾ। ਖੇਡ ਦੇ 21ਵੇਂ ਮਿੰਟ ਵਿੱਚ ਰਾਉਂਡ ਗਲਾਸ ਵਲੋਂ ਅਮਨਦੀਪ ਨੇ ਗੋਲ ਕਰਕੇ ਸਕੋਰ 2-2 ਕੀਤਾ। 23ਵੇਂ ਮਿੰਟ ਵਿੱਚ ਆਰਮੀ ਦੇ ਅਰਜੁਨ ਨੇ ਗੋਲ ਕਰਕੇ ਸਕੋਰ 3-2 ਕੀਤਾ। 49ਵੇਂ ਮਿੰਟ ਵਿੱਚ ਰਾਊਂਡ ਗਲਾਸ ਦੇ ਅਮਨਦੀਪ ਨੇ ਇਕ ਵਾਰ ਫਿਰ ਗੋਲ ਕਰਕੇ ਸਕੋਰ 3-3 ਕੀਤਾ। 53ਵੇਂ ਮਿੰਟ ਵਿੱਚ ਆਰਮੀ ਦੇ ਦਯਾਰਾਮ ਨੇ ਗੋਲ ਕਰਕੇ ਸਕੋਰ 4-3 ਕੀਤਾ। ਇਸ ਤੋਂ ਬਾਅਦ ਖੇਡ ਦੇ 54ਵੇਂ ਮਿੰਟ ਵਿੱਚ ਸੁਖਵਿੰਦਰ ਸਿੰਘ ਅਤੇ 56ਵੇਂ ਮਿੰਟ ਵਿੱਚ ਅਮਨਦੀਪ ਨੇ ਗੋਲ ਕਰਕੇ ਰਾਊਂਡ ਗਲਾਸ ਨੂੰ 5-4 ਨਾਲ ਜਿੱਤ ਦੁਆਈ। ਰਾਊਂਡ ਗਲਾਸ ਦੇ ਅਮਨਦੀਪ ਨੇ ਟੂਰਨਾਮੈਂਟ ਦੀ ਪਹਿਲੀ ਹੈਟ੍ਰਿਕ ਕੀਤੀ। ਅਮਨਦੀਪ ਨੂੰ ਮੈਚ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ।

ਇਸ ਤੋਂ ਪਹਿਲਾਂ ਖੇਡ ਦੇ ਗਏ ਨਾਕ ਆਊਟ ਦੌਰ ਦੇ ਮੈਚ ਵਿੱਚ ਏਕਨੂਰ ਅਕੈਡਮੀ ਤੇਹਿੰਗ ਨੇ ਨੈਸ਼ਨਲ ਅਕੈਡਮੀ ਕਪੂਰਥਲਾ ਨੂੰ 4-1 ਨਾਲ ਹਰਾ ਕੇ ਲੀਗ ਦੌਰ ਵਿੱਚ ਪ੍ਰਵੇਸ਼ ਕੀਤਾ।
ਅੱਜ ਦੇ ਮੈਚਾਂ ਸਮੇਂ ਗੁਰਸ਼ਰਨ ਸਿੰਘ ਕਪੂਰ, ਹਰਦੀਪ ਸਿੰਘ ਕਪੂਰ, ਹਰਭਜਨ ਸਿੰਘ ਕਪੂਰ, ਮਨਜੀਤ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਗੁਨਦੀਪ ਸਿੰਘ ਕਪੂਰ, ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਉਲੰਪੀਅਨ ਬਲਜੀਤ ਸਿੰਘ ਢਿਲੋੋਂ, ਉਲੰਪੀਅਨ ਦਵਿੰਦਰ ਸਿੰਘ ਗਰਚਾ, ਉਲੰਪੀਅਨ ਸੰਜੀਵ ਕੁਮਾਰ, ਉਲੰਪੀਅਨ ਹਰਦੀਪ ਸਿੰਘ ਗਰੇਵਾਲ, ਉਲੰਪੀੳਨ ਹਰਪਾਲ ਸਿੰਘ, ਦਲਜੀਤ ਸਿੰਘ ਢਿਲੋਂ, ਰਿਪੁਦਮਨ ਕੁਮਾਰ ਸਿੰਘ, ਦਲਜੀਤ ਸਿੰਘ ਆਈਆਰਐਸ, ਰਾਮ ਸਰਨ, ਤੇਜਾ ਸਿੰਘ, ਸ਼ੇਰ ਸਿੰਘ, ਮਨਦੀਪ ਸਿੰਘ, ਗੁਰਿੰਦਰ ਸਿੰਘ ਸੰਘਾ, ਭੁਪਿੰਦਰ ਸਿੰਘ, ਹਰਿੰਦਰ ਸੰਘਾ, ਡਾਕਟਰ ਮਨੁ ਸੂਦ, ਧਰਮਪਾਲ ਸਿੰਘ, ਮਹਾਬੀਰ ਸਿੰਘ, ਬਲਜੀਤ ਸਿੰਘ ਰੰਧਾਵਾ, ਕੁਲਜੀਤ ਸਿੰਘ ਰੰਧਾਵਾ, ਐਨ ਕੇ ਵਿੱਗ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Exit mobile version