Site icon TV Punjab | Punjabi News Channel

ਛੁੱਟਿਆਂ ਦਾ ਹਫਤਾ : ਇਸ ਹਫਤੇ 6 ਦਿਨ ਬੈਂਕ ਰਹਿਣਗੇ ਬੰਦ

ਜਲੰਧਰ- ਜੇਕਰ ਤੁਹਾਡੇ ਕੋਲ ਇਸ ਹਫਤੇ ਬੈਂਕਾਂ ਨਾਲ ਜੁੜਿਆ ਕੋਈ ਕੰਮ ਹੈ, ਤਾਂ ਉਸ ਨੂੰ ਆਨਲਾਈਨ ਨਿਪਟਾਉਣਾ ਬਿਹਤਰ ਰਹੇਗਾ। ਆਰਬੀਆਈ (RBI) ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਸ ਹਫ਼ਤੇ ਬੈਂਕ 6 ਦਿਨਾਂ ਲਈ ਬੰਦ ਰਹਿਣਗੇ। ਅਜਿਹੇ ‘ਚ ਜੇਕਰ ਤੁਹਾਨੂੰ ਕਿਸੇ ਕੰਮ ਲਈ ਬੈਂਕ ਜਾਣਾ ਪੈਂਦਾ ਹੈ ਤਾਂ ਪਹਿਲਾਂ ਛੁੱਟੀਆਂ ਦੀ ਪੂਰੀ ਲਿਸਟ ਚੈੱਕ ਕਰ ਲਓ। ਰਿਜ਼ਰਵ ਬੈਂਕ ਹਰ ਵਿੱਤੀ ਸਾਲ ‘ਚ ਬੈਂਕਾਂ ਲਈ ਛੁੱਟੀਆਂ ਦੀ ਸੂਚੀ ਤੈਅ ਕਰਦਾ ਹੈ। ਇਹ ਹਰ ਰਾਜ ਲਈ ਵੱਖਰੀ ਹੋ ਸਕਦੀ ਹੈ।

RBI ਨੇ ਤਿੰਨ ਸ਼੍ਰੇਣੀਆਂ ਵਿੱਚ ਬੈਂਕਾਂ ਲਈ ਛੁੱਟੀਆਂ ਦਾ ਸਮਾਂ ਤੈਅ ਕੀਤਾ ਹੈ। ਇਸ ਵਿੱਚ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀਆਂ ਛੁੱਟੀਆਂ, ਰੀਅਲ ਟਾਈਮ ਗ੍ਰਾਸ ਸੈਟਲਮੈਂਟ ਛੁੱਟੀਆਂ ਅਤੇ ਬੈਂਕ ਖਾਤੇ ਦੀਆਂ ਛੁੱਟੀਆਂ ਸ਼ਾਮਲ ਹਨ। ਜੇਕਰ ਪੂਰੇ ਮਹੀਨੇ ਦੀ ਗੱਲ ਕਰੀਏ ਤਾਂ ਅਗਸਤ ‘ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਬੈਂਕਾਂ ‘ਚ ਕੁੱਲ 18 ਦਿਨਾਂ ਦੀਆਂ ਛੁੱਟੀਆਂ ਹੋਣਗੀਆਂ। ਇਸ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਤੋਂ ਇਲਾਵਾ ਐਤਵਾਰ ਦੀ ਛੁੱਟੀ ਵੀ ਸ਼ਾਮਲ ਹੈ।

ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਸ ਹਫ਼ਤੇ 8, 9, 11, 12, 13 ਅਤੇ 14 ਅਗਸਤ ਨੂੰ ਬੈਂਕ ਬੰਦ ਰਹਿਣਗੇ। ਰਕਸ਼ਾ ਬੰਧਨ, ਮੁਹੱਰਮ ਅਤੇ ਦੇਸ਼ ਭਗਤੀ ਦਿਵਸ ਵਰਗੇ ਤਿਉਹਾਰਾਂ ਤੋਂ ਇਲਾਵਾ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੋਵੇਗੀ। ਅਜਿਹੇ ‘ਚ 10 ਅਗਸਤ ਯਾਨੀ ਬੁੱਧਵਾਰ ਨੂੰ ਹੀ ਬੈਂਕਾਂ ਦੀਆਂ ਸ਼ਾਖਾਵਾਂ ਖੁੱਲ੍ਹੀਆਂ ਰਹਿਣਗੀਆਂ ਅਤੇ ਕੰਮ ਹੋਵੇਗਾ।

ਕਿਹੜਾ ਦਿਨ ਕਿਹੜਾ ਤਿਉਹਾਰ ਹੈ

ਜੰਮੂ ਅਤੇ ਸ਼੍ਰੀਨਗਰ ‘ਚ 8 ਅਗਸਤ ਨੂੰ ਮੁਹੱਰਮ ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ।

9 ਅਗਸਤ ਨੂੰ ਮੁਹੱਰਮ ਦੇ ਮੌਕੇ ‘ਤੇ ਅਗਰਤਲਾ, ਅਹਿਮਦਾਬਾਦ, ਆਈਜ਼ੌਲ, ਬੇਲਾਪੁਰ, ਬੈਂਗਲੁਰੂ, ਭੋਪਾਲ, ਹੈਦਰਾਬਾਦ, ਜੈਪੁਰ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ, ਰਾਏਪੁਰ ਅਤੇ ਰਾਂਚੀ ‘ਚ ਬੈਂਕ ਬੰਦ ਰਹਿਣਗੇ।

ਅਹਿਮਦਾਬਾਦ, ਭੋਪਾਲ, ਦੇਹਰਾਦੂਨ, ਜੈਪੁਰ ਅਤੇ ਸ਼ਿਮਲਾ ‘ਚ 11 ਅਗਸਤ ਨੂੰ ਰੱਖੜੀ ਦੇ ਮੌਕੇ ‘ਤੇ ਬੈਂਕ ਨਹੀਂ ਖੁੱਲ੍ਹਣਗੇ।

12 ਅਗਸਤ ਨੂੰ ਕਾਨਪੁਰ ਅਤੇ ਲਖਨਊ ਖੇਤਰ ਵਿੱਚ ਰਕਸ਼ਾ ਬੰਧਨ ਮਨਾਇਆ ਜਾਵੇਗਾ ਅਤੇ ਇਸ ਮੌਕੇ ਬੈਂਕ ਬੰਦ ਰਹਿਣਗੇ।

ਇੰਫਾਲ ‘ਚ 13 ਅਗਸਤ ਨੂੰ ਦੇਸ਼ ਭਗਤੀ ਦਿਵਸ ਮਨਾਇਆ ਜਾਵੇਗਾ ਅਤੇ ਇਸ ਦਿਨ ਬੈਂਕਾਂ ‘ਚ ਛੁੱਟੀ ਰਹੇਗੀ।

14 ਅਗਸਤ ਦਿਨ ਐਤਵਾਰ ਨੂੰ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।

ਅਗਲੇ ਹਫਤੇ ਵੀ 6 ਦਿਨ ਦੀ ਛੁੱਟੀ ਰਹੇਗੀ

15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਦੇਸ਼ ਭਰ ਵਿੱਚ ਬੈਂਕਾਂ ਦੀਆਂ ਸ਼ਾਖਾਵਾਂ ਬੰਦ ਰਹਿਣਗੀਆਂ।

ਪਾਰਸੀ ਨਵੇਂ ਸਾਲ ਦੇ ਮੌਕੇ ‘ਤੇ ਬੇਲਾਪੁਰ, ਮੁੰਬਈ ਅਤੇ ਨਾਗਪੁਰ ਦੇ ਬੈਂਕ 16 ਅਗਸਤ ਨੂੰ ਬੰਦ ਰਹਿਣਗੇ।

ਜਨਮ ਅਸ਼ਟਮੀ ਦੇ ਮੌਕੇ ‘ਤੇ ਭੁਵਨੇਸ਼ਵਰ, ਦੇਹਰਾਦੂਨ, ਕਾਨਪੁਰ ਅਤੇ ਲਖਨਊ ‘ਚ ਬੈਂਕ ਸ਼ਾਖਾਵਾਂ 18 ਅਗਸਤ ਨੂੰ ਬੰਦ ਰਹਿਣਗੀਆਂ।

ਅਹਿਮਦਾਬਾਦ, ਭੋਪਾਲ, ਚੰਡੀਗੜ੍ਹ, ਚੇਨਈ, ਗੰਗਟੋਕ, ਜੈਪੁਰ, ਜੰਮੂ, ਪਟਨਾ, ਰਾਏਪੁਰ, ਰਾਂਚੀ, ਸ਼ਿਲਾਂਗ ਅਤੇ ਸ਼ਿਮਲਾ ਵਿੱਚ ਬੈਂਕਾਂ ਦੀਆਂ ਬ੍ਰਾਂਚਾਂ 19 ਅਗਸਤ ਨੂੰ ਜਨਮ ਅਸ਼ਟਮੀ ਦੇ ਕਾਰਨ ਬੰਦ ਰਹਿਣਗੀਆਂ।

ਹੈਦਰਾਬਾਦ ‘ਚ 20 ਅਗਸਤ ਨੂੰ ਸ਼੍ਰੀ ਕ੍ਰਿਸ਼ਨ ਅਸ਼ਟਮੀ ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ।

21 ਅਗਸਤ ਦਿਨ ਐਤਵਾਰ ਨੂੰ ਬੈਂਕਾਂ ਵਿੱਚ ਕੰਮ ਨਹੀਂ ਹੋਵੇਗਾ।

Exit mobile version