● On air now · ਟੀਵੀ ਪੰਜਾਬ

Punjabi News · Since 2013

Breaking

ਨੌਜਵਾਨ ਨੇ ਮਾਮੇ ਨਾਲ ਮਿਲ ਕੇ ਮਾਂ ਦੇ ਆਸ਼ਿਕ ਦਾ ਕੀਤਾ ਕਤਲ, ਪੁਲਿਸ ਨੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ

ਡੈਸਕ- ਪਿਛਲੇ ਦਿਨੀ ਬਠਿੰਡਾ ਦੇ ਮਹਿਣਾ ਚੌਂਕ ਵਿਖੇ ਇੱਕ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ‘ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਨਿਰਮਲ ਸਿੰਘ ਵਜੋਂ ਹੋਈ ਸੀ। ਨਿਰਮਲ ਸਿੰਘ ਦਾ ਕਤਲ ਉਸ…


ਡੈਸਕ- ਪਿਛਲੇ ਦਿਨੀ ਬਠਿੰਡਾ ਦੇ ਮਹਿਣਾ ਚੌਂਕ ਵਿਖੇ ਇੱਕ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ‘ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਨਿਰਮਲ ਸਿੰਘ ਵਜੋਂ ਹੋਈ ਸੀ। ਨਿਰਮਲ ਸਿੰਘ ਦਾ ਕਤਲ ਉਸ ਦੀ ਪ੍ਰੇਮਿਕਾ ਦੇ ਮੁੰਡੇ ਅਤੇ ਭਰਾ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਫਿਲਹਾਲ ਪੁਲਿਸ ਨੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਅਤੇ ਦੂਜਾ ਅਜੇ ਫਰਾਰ ਹੈ।

ਜਾਣਕਰੀ ਅਨੁਸਾਰ ਥਾਣਾ ਕੋਤਵਾਲੀ ਵਿਖੇ ਨਿਰਮਲ ਸਿੰਘ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਜਾਂਚ-ਪੜਤਾਲ ਤੋਂ ਬਾਅਦ ਪਤਾ ਲੱਗਿਆ ਕਿ ਜਿਸ ਵਿਅਕਤੀ ਦਾ ਕਤਲ ਹੋਇਆ, ਉਹ ਕਿਸੇ ਮਹਿਲਾ ਨੂੰ ਭਜਾ ਕੇ ਲੈ ਕੇ ਆਇਆ ਸੀ ਜਿਸ ਨੂੰ ਲੈ ਕੇ ਉਸ ਮਹਿਲਾ ਦਾ ਬੇਟਾ ਅਤੇ ਉਸ ਦਾ ਭਰਾ ਉਸਦੇ ਪਿੱਛੇ ਲੱਗੇ ਹੋਏ ਸਨ।

ਮਹਿਲਾ ਦਾ ਬੇਟਾ ਅਤੇ ਉਸ ਦੇ ਭਰਾ ਨੂੰ ਬਠਿੰਡਾ ਦੇ ਮਹਿਣਾ ਚੌਂਕ ਵਿਖੇ ਜਦੋਂ ਨਿਰਮਲ ਸਿੰਘ ਮਿਲਿਆ ਤਾਂ ਉਨ੍ਹਾਂ ਵੱਲੋਂ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। SP ਸਿਟੀ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਦੂਜੇ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ ਜਲਦੀ ਹੀ ਉਸਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


Filed under