ਫਰੀਦਕੋਟ- ਕਤਲ ਅਤੇ ਹੋਰ ਸੰਗੀਨ ਅਪਰਾਧਾਂ ਕਾਰਣ ਹਰਿਆਣਾ ਦੀ ਸੁਨਾਰੀਆਂ ਜੇਲ੍ਹ ਚ ਬੰਦ ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ ਇਕ ਹੋਰ ਮਾਮਲੇ ਚ ਫਸਦਾ ਦਿਖਾਈ ਦੇ ਰਿਹਾ ਹੈ ।ਬਰਗਾੜੀ ਵਿਖੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ‘ਚ ਜਾਂਚ ਕਰਨ ਵਾਲੀ ਐੱਸ.ਆਈ.ਟੀ ਨੇ ਡੇਰਾ ਮੁਖੀ ਖਿਲਾਫ ਵੱਡਾ ਐਕਸ਼ਨ ਲਿਆ ਹੈ ।
ਜਾਂਚ ਟੀਮ ਨੇ ਬੇਅਦਬੀ ਅਤੇ ਵਿਵਾਦਿਤ ਪੋਸਟਰ ਲਗਾਉਣ ਦੇ ਮਾਮਲੇ ਚ ਦਰਜ ਐੱਫ.ਆਈ.ਆਰ ਨੰਬਰ 128 ਚ ਰਾਮ ਰਹੀਮ ਨੂੰ ਮੁਖ ਦੋਸ਼ੀ ਵਜੋਂ ਨਾਮਜਦ ਕੀਤਾ ਹੈ .ਜਦਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਚੋਰੀ ਕਰਨ ਦੇ ਮਾਮਲੇ ਚ ਐੱਫ.ਆਈ.ਆਰ ਨੰਬਰ 63 ਚ ਉਸਦਾ ਨਾਂ ਪਹਿਲਾਂ ਤੋਂ ਹੀ ਦਰਜ ਹੈ ।ਹੁਣ 4 ਮਈ ਨੂੰ ਡੇਰਾ ਸਾਧ ਫਰੀਦਕੋਟ ਦੀ ਅਦਾਲਤ ਚ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਵੇਗਾ ।