Victoria BC (ਵਿਕਟੋਰੀਆ) – ਸੂਬਾ, ਕੈਨੇਡਾ ਸਰਕਾਰ ਦੀ ਭਾਈਵਾਲੀ ਨਾਲ ਦੋ ਸਾਲਾਂ ਦੌਰਾਨ $7.7 ਮਿਲੀਅਨ ਦੇ ਰਾਹੀਂ ਉਹਨਾਂ ਲੋਕਾਂ ਲਈ ਰੁਜ਼ਗਾਰ ਦੇ ਮੌਕੇ
ਪੈਦਾ ਕਰ ਰਿਹਾ ਹੈ ਜੋ ਨੌਕਰੀ ਲੱਭਣ ਵਿੱਚ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਹਨ।
“ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਲੋਕਾਂ ਕੋਲ ਉਹ ਮਦਦ ਹੋਵੇ ਜੋ ਉਹਨਾਂ ਨੂੰ ਲੋੜੀਂਦੀ ਹੈ, ਖਾਸ ਕਰਕੇ ਜਦੋਂ ਉਨ੍ਹਾਂ ਨੂੰ ਦੁਨੀਆ ਭਰ
ਦੀ ਮਹਿੰਗਾਈ, ਰਹਿਣ-ਸਹਿਣ ਦੇ ਖ਼ਰਚਿਆਂ ਵਿੱਚ ਵਾਧੇ ਅਤੇ ਟੈਰਿਫ਼ਾਂ ਦੀ ਅਣਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ,” ਬੀ.ਸੀ. ਦੇ ਸਮਾਜਕ
ਵਿਕਾਸ ਅਤੇ ਗਰੀਬੀ ਨਿਵਾਰਣ ਮੰਤਰੀ, ਸ਼ੀਲਾ ਮੈਲਕਮਸਨ ਨੇ ਕਿਹਾ। “ਜਿਨ੍ਹਾਂ ਲੋਕਾਂ ਨੂੰ ਕੰਮ ਕਰਨ ਦੀ ਇੱਛਾ ਹੈ ਪਰ ਉਨ੍ਹਾਂ ਦੇ ਰਸਤੇ ਵਿੱਚ
ਰੁਕਾਵਟਾਂ ਹਨ, ਇਹ ਫੰਡ ਸਹਾਇਤਾ ਉਨ੍ਹਾਂ ਨੂੰ ਭੁਗਤਾਨ ਸਮੇਤ ਕੰਮ ਕਰਨ ਦਾ ਤਜਰਬਾ ਦੇਵੇਗੀ ਅਤੇ ਸੰਤੁਸ਼ਟੀਜਨਕ ਰੁਜ਼ਗਾਰ ਵੱਲ ਮਾਰਗ
ਪ੍ਰਦਾਨ ਕਰੇਗੀ।”
ਯੂਨਾਈਟਡ ਵੇਅ ਬੀ ਸੀ (United Way BC) ਵੱਲੋਂ ਦੋ ਸਾਲਾਂ ਲਈ ਉਪਲਬਧ ‘ਵਰਕ ਐਕਸਪੀਰੀਅੰਸ ਔਪਰਚਿਉਨਿਟੀਜ਼ ਗ੍ਰਾਂਟ’ (Work
Experience Opportunities Grant, WEOG) ਗੈਰ-ਮੁਨਾਫਾ ਸੰਸਥਾਵਾਂ ਨੂੰ ਗ੍ਰਾਂਟਾਂ ਮੁਹੱਈਆ ਕਰੇਗੀ, ਤਾਂ ਜੋ ਆਮਦਨ ਅਤੇ
ਅਪੰਗਤਾ ਸਹਾਇਤਾ (income and disability assistance) ਲੈ ਰਹੇ ਵਿਅਕਤੀਆਂ ਅਤੇ ਉਹ ਇੰਡੀਜਨਸ (ਮੂਲ ਨਿਵਾਸੀ) ਲੋਕ ਜੋ
ਇਸ ਦੇ ਬਰਾਬਰ ਦੀ ਫੈਡਰਲ ਸਹਾਇਤਾ ਲੈ ਰਹੇ ਹਨ, ਉਨ੍ਹਾਂ ਲਈ ਸਮਾਂ-ਸੀਮਤ ਤਨਖਾਹ ਵਾਲੇ ਕੰਮ ਦੇ ਮੌਕੇ ਉਪਲਬਧ ਕੀਤੇ ਜਾ ਸਕਣ। ਇਹ
ਪ੍ਰੋਗਰਾਮ ਆਮਦਨ ਜਾਂ ਅਪੰਗਤਾ-ਸਹਾਇਤਾ ਬੈਨਿਫ਼ਿਟ (ਲਾਭ) ਨੂੰ ਪ੍ਰਭਾਵਿਤ ਕੀਤੇ ਬਿਨਾਂ ਵਧੇਰੇ ਆਮਦਨ ਪ੍ਰਦਾਨ ਕਰੇਗਾ।
“ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਲੋਕ ਰੁਜ਼ਗਾਰ ਹਾਸਲ ਕਰਨ ਵਿੱਚ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਦੇ ਹਨ,” ਯੂਨਾਈਟਡ ਵੇਅ ਬੀ ਸੀ
ਦੇ ਚੀਫ਼ ਪ੍ਰੋਗਰਾਮ ਅਤੇ ਇਮਪੈਕਟ ਅਫਸਰ, ਕਿਮ ਵਿਨਚੈਲ ਨੇ ਕਿਹਾ। "ਯੂਨਾਈਟਿਡ ਵੇਅ ਬੀ ਸੀ ਸਾਡੇ ਸੂਬੇ ਭਰ ਵਿੱਚ ਲੋੜਵੰਦ ਲੋਕਾਂ ਦੀ
ਸਹਾਇਤਾ ਕਰਨ ਲਈ ਵਚਨਬੱਧ ਹੈ। ਪ੍ਰੋਗਰਾਮ ਦੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਹੁਨਰ ਅਤੇ ਰੁਜ਼ਗਾਰ ਯੋਗਤਾ ਵਿੱਚ ਸੁਧਾਰ ਕਰਨ ਲਈ ਗੈਰ-ਮੁਨਾਫਾ
ਸੰਸਥਾਵਾਂ ਵਿੱਚ ਤਨਖਾਹ, ਅਤੇ ਹੱਥੀਂ ਕੰਮ ਕਰਨ ਦਾ ਤਜਰਬਾ ਪ੍ਰਾਪਤ ਹੁੰਦਾ ਹੈ, ਅਤੇ ਉਨ੍ਹਾਂ ਨੂੰ ਉੱਚ ਮੰਗ ਵਾਲੀਆਂ ਨੌਕਰੀਆਂ ਲਈ ਤਿਆਰ
ਕੀਤਾ ਜਾਂਦਾ ਹੈ। ਅਸੀਂ ਉਤਸ਼ਾਹਤ ਹਾਂ ਕਿ ਲੋਕ ਅਜਿਹੇ ਪੇਸ਼ੇਵਰ ਨੈਟਵਰਕ ਅਤੇ ਸੰਪਰਕ ਬਣਾ ਸਕਣਗੇ, ਜੋ ਉਨ੍ਹਾਂ ਦੇ ਭਵਿੱਖ ਦੇ ਪੇਸ਼ਿਆਂ ਵਿੱਚ
ਮਦਦ ਕਰ ਸਕਣ।”
ਪਲੇਸਮੈਂਟ, ਭਾਗੀਦਾਰਾਂ ਨੂੰ ਆਪਣੇ ਭਾਈਚਾਰਿਆਂ ਵਿੱਚ ਯੋਗਦਾਨ ਪਾਉਣ ਅਤੇ ਹੁਨਰ ਅਤੇ ਤਜਰਬਾ ਪ੍ਰਾਪਤ ਕਰਦਿਆਂ, ਉਨ੍ਹਾਂ ਦੀ ਨੌਕਰੀ ਦੀ
ਸੁਰੱਖਿਆ ਨੂੰ ਵਧਾਉਣ ਦੇ ਮੌਕੇ ਪ੍ਰਦਾਨ ਕਰਨਗੀਆਂ। ਭਾਗੀਦਾਰਾਂ ਨੂੰ ਪੇਸ਼ੇ ਬਦਲਣ ਲਈ ਸੇਵਾਵਾਂ ਤੱਕ ਪਹੁੰਚ ਹੋਵੇਗੀ, ਜਿਸ ਵਿੱਚ ਨੌਕਰੀਆਂ ਲਈ
ਪਲੇਸਮੈਂਟ ਸਹਾਇਤਾ, ਹੋਰ ਸਿਖਲਾਈ ਦੇ ਮੌਕੇ ਜਾਂ ਮੈਂਟਰਸ਼ਿਪ ਸ਼ਾਮਲ ਹੈ, ਜੋ ਭਵਿੱਖ ਦੇ ਪੇਸ਼ਿਆਂ ਵਿੱਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ।
ਇਹ ਪ੍ਰੋਗਰਾਮ ‘ਕੈਨੇਡਾ-ਬ੍ਰਿਟਿਸ਼ ਕੋਲੰਬੀਆ ਲੇਬਰ ਮਾਰਕਿਟ ਡਿਵੈਲਪਮੈਂਟ ਐਗਰੀਮੈਂਟ’ (Canada-British Columbia Labour
Market Development Agreement) ਰਾਹੀਂ ਫੰਡ ਕੀਤਾ ਜਾਂਦਾ ਹੈ।
• ‘ਵਰਕ ਐਕਸਪੀਰੀਅੰਸ ਔਪਰਚਿਉਨਿਟੀਜ਼ ਗ੍ਰਾਂਟ’ (WEOG) ਰਾਹੀਂ 1,200 ਲੋਕਾਂ ਨੂੰ ਸਹਾਇਤਾ ਮਿਲਣ ਦੀ ਉਮੀਦ ਹੈ।
• ਭਾਗੀਦਾਰ 200-240 ਘੰਟਿਆਂ ਦਾ ਕੰਮ ਦਾ ਤਜਰਬਾ ਪੂਰਾ ਕਰਨਗੇ।
• ‘ਯੂਨਾਈਟਿਡ ਵੇਅ ਬੀ ਸੀ’ ਨੇ ਕਲਾ, ਸੱਭਿਆਚਾਰ, ਵਾਤਾਵਰਨ, ਇੰਡੀਜਨਸ, ਸਮਾਜਕ ਸੇਵਾਵਾਂ ਅਤੇ ਖੇਡ ਸੰਸਥਾਵਾਂ ਸਮੇਤ ਸੂਬੇ ਭਰ
ਵਿੱਚ 800 ਤੋਂ ਵੱਧ ਗੈਰ-ਮੁਨਾਫਾ ਸੰਸਥਾਵਾਂ ਨਾਲ ਭਾਈਵਾਲੀ ਕੀਤੀ ਹੈ।
• ਗ੍ਰਾਂਟ ਲਈ ਅਰਜ਼ੀਆਂ 2 ਜੂਨ, 2025 ਤੋਂ 15 ਜੁਲਾਈ, 2025 ਤੱਕ ਦਿੱਤੀਆਂ ਜਾ ਸਕਦੀਆਂ ਹਨ।
• ਇਸ ਸਾਲ, ਬ੍ਰਿਟਿਸ਼ ਕੋਲੰਬੀਆ ਸਰਕਾਰ ਨੂੰ ‘ਕੈਨੇਡਾ-ਬ੍ਰਿਟਿਸ਼ ਕੋਲੰਬੀਆ ਲੇਬਰ ਮਾਰਕਿਟ ਡਿਵੈਲਪਮੈਂਟ ਐਗਰੀਮੈਂਟ’ ਰਾਹੀਂ ਲਗਭਗ
$300 ਮਿਲੀਅਨ ਪ੍ਰਾਪਤ ਹੋਣਗੇ, ਜੋ ਬੀ.ਸੀ. ਵਿੱਚ ਸਲਾਨਾ ਲਗਭਗ 130,000 ਲੋਕਾਂ ਦੀ ਸਹਾਇਤਾ ਕਰਨਗੇ।
ਹੋਰ ਜਾਣੋ:
‘ਵਰਕ ਐਕਸਪੀਰੀਅੰਸ ਔਪਰਚਿਉਨਿਟੀਜ਼ ਗ੍ਰਾਂਟ’ ਬਾਰੇ ਹੋਰ ਜਾਣਕਾਰੀ ਲਈ, ਇਸ ਲਿੰਕ ‘ਤੇ ਜਾਓ: