BC Reopening Plan: 15 ਜੂਨ ਤੋਂ ਵੱਡੀ ਰਾਹਤ

ਬ੍ਰਿਟਿਸ਼ ਕੋਲੰਬੀਆ ‘ਚ ਰੀਓਪਨਿੰਗ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਬੀ.ਸੀ. ‘ਚ ਕੋਰੋਨਾ ਮਾਮਲੇ ਘੱਟ ਹੋਣ ਨਾਲ ਜੂਨ 15 ਤੋਂ ਢਿੱਲ ਦਿੱਤੀ ਜਾ ਰਹੀ ਹੈ। ਬੀ.ਸੀ. ‘ਚ 75% ਅਬਾਦੀ ਨੂੰ ਕੋਵਿਡ ਵੈਕਸੀਨ ਦਾ ਇਕ ਸ਼ੌਟ ਲੱਗ ਚੁੱਕਿਆ ਹੈ ਜਿਸ ਤੋਂ ਬਾਅਦ ਰੀਓਪਨਿੰਗ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਹੋ ਰਹੀ ਹੈ।

15 ਜੂਨ ਤੋਂ ਦਿੱਤੀ ਜਾ ਰਹੀ ਢਿੱਲ ਦੇ ਵੇਰਵੇ
• ਬੀ.ਸੀ. ਵਿੱਚ ਮਨੋਰੰਜਨ ਲਈ ਯਾਤਰਾ – ਗੈਰ-ਜ਼ਰੂਰੀ ਸਫ਼ਰ ‘ਤੇ ਲੱਗੀ ਪਾਬੰਦੀ ਖ਼ਤਮ। ਸੂਬੇ ਤੋਂ
ਬਾਹਰ ਗੈਰ-ਜ਼ਰੂਰੀ ਸਫ਼ਰ ਬਾਰੇ ਚੇਤਾਵਨੀ ਸੂਚਨਾ ਜਾਰੀ ਰਹੇਗੀ
• ਬਾਹਰ ਖੱੁਲ੍ਹੀਆਂ ਥਾਂਵਾਂ ‘ਤੇ ਨਿਜੀ ਇਕੱਠਾਂ ਵਿੱਚ ਵੱਧ ਤੋਂ ਵੱਧ 50 ਲੋਕ
• ਸੁਰੱਖਿਆ ਯੋਜਨਾਵਾਂ ਦੇ ਤਹਿਤ ਅੰਦਰੂਨੀ ਥਾਂਵਾਂ (ਮੂਵੀ ਥਿਏਟਰ, ਲਾਈਵ ਥਿਏਟਰ, ਬੈਂਕੁਇਟ ਹਾਲ) ਵਿੱਚ
ਬੈਠ ਕੇ ਆਯੋਜਤ ਕੀਤੇ ਜਾਣ ਵਾਲੇ ਇਕੱਠਾਂ ਵਿੱਚ ਵੱਧ ਤੋਂ ਵੱਧ 50 ਲੋਕ
• ਅੰਦਰੂਨੀ ਥਾਂਵਾਂ ਵਿੱਚ ਧਾਰਮਕ ਇਕੱਠਾਂ ਵਿੱਚ – ਵੱਧ ਤੋਂ ਵੱਧ 50 ਲੋਕ ਜਾਂ ਧਾਰਮਕ ਕੇਂਦਰ ਦੀ 10%
ਸਮਰੱਥਾ ਤੱਕ, ਜਿਹੜਾ ਅੰਕੜਾ ਵੱਡਾ ਹੋਵੇ, ਸੁਰੱਖਿਆ ਯੋਜਨਾ ਦੇ ਨਾਲ
• ਬਾਹਰ ਖੁੱਲੀਆਂ ਥਾਂਵਾਂ ‘ਤੇ ਖੇਡਾਂ ਲਈ ਵੱਧ ਤੋਂ ਵੱਧ 50 ਦਰਸ਼ਕ
• ਰੈਸਟੌਰੈਂਟ, ਬਾਰ ਅਤੇ ਪੱਬਾਂ ਵਿੱਚ ਸ਼ਰਾਬ ਮੁਹੱਈਆ ਕਰਾਉਣ ਦੀ ਹੱਦ ਅੱਧੀ ਰਾਤ 12 ਵਜੇ ਤੱਕ ਵਧਾਈ
ਗਈ
• ਸੁਰੱਖਿਆ ਯੋਜਨਾਵਾਂ ਦੇ ਤਹਿਤ ਅੰਦਰੂਨੀ ਥਾਂਵਾਂ ਵਿੱਚ ਖੇਡਣਾ-ਕੁੱਦਣਾ (ਦਰਸ਼ਕਾਂ ਦੀ ਆਗਿਆ ਨਹੀਂ) ਅਤੇ
ਉੱਚ-ਤੀਬਰਤਾ ਵਾਲੀਆਂ ਤੰਦਰੁਸਤੀ ਗਤੀਵਿਧੀਆਂ

ਮੀਡੀਆ  ਨੂੰ ਸੰਬੋਧਨ ਕਰਦੇ ਹੋਏ ਬੀ.ਸੀ ਦੇ ਪ੍ਰੀਮੀਅਰ ਜੌਨ ਹੋਰਗਨ