ਨਵੀਂ ਦਿੱਲੀ : ਟੀ -20 ਵਿਸ਼ਵ ਕੱਪ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਪੂਰੀ ਤਰ੍ਹਾਂ ਵਿਅਸਤ ਹੋਣ ਜਾ ਰਹੀ ਹੈ। ਭਾਰਤੀ ਕ੍ਰਿਕਟ ਟੀਮ ਨੇ ਜੂਨ 2022 ਤਕ ਘਰੇਲੂ ਧਰਤੀ ‘ਤੇ ਚਾਰ ਟੈਸਟ, 14 ਟੀ -20 ਮੈਚ ਅਤੇ 3 ਵਨਡੇ ਮੈਚ ਖੇਡਣੇ ਹਨ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਪੂਰੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਗਿਆ ਹੈ। ਐਲਾਨ ਕੀਤੇ ਪ੍ਰੋਗਰਾਮ ਅਨੁਸਾਰ ਨਿਊਜ਼ੀਲੈਂਡ ਦੀ ਟੀਮ ਟੀ -20 ਵਿਸ਼ਵ ਕੱਪ ਤੋਂ ਬਾਅਦ ਨਵੰਬਰ-ਦਸੰਬਰ ਵਿਚ ਭਾਰਤ ਦਾ ਦੌਰਾ ਕਰੇਗੀ।
ਇਸ ਦੇ ਨਾਲ ਹੀ ਵੈਸਟਇੰਡੀਜ਼ ਦੀ ਟੀਮ ਫਰਵਰੀ 2022 ਵਿਚ ਭਾਰਤ ਆਵੇਗੀ। ਵੈਸਟਇੰਡੀਜ਼ ਤੋਂ ਬਾਅਦ, ਸ਼੍ਰੀਲੰਕਾ ਭਾਰਤ ਦਾ ਦੌਰਾ ਕਰੇਗਾ ਅਤੇ ਫਿਰ ਦੱਖਣੀ ਅਫਰੀਕਾ ਜੂਨ 2022 ਵਿਚ ਭਾਰਤ ਦਾ ਦੌਰਾ ਕਰੇਗਾ।
ਦੂਜੇ ਪਾਸੇ, ਭਾਰਤ ਦੀ ਟੀਮ ਦਸੰਬਰ 2021 ਅਤੇ ਜਨਵਰੀ 2022 ਵਿਚ ਦੱਖਣੀ ਅਫਰੀਕਾ ਦਾ ਦੌਰਾ ਵੀ ਕਰੇਗੀ। ਬੀਸੀਸੀਆਈ ਦੁਆਰਾ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ, ਇੰਡੀਅਨ ਪ੍ਰੀਮੀਅਰ ਲੀਗ 2022 ਵਿਚ ਅਪ੍ਰੈਲ-ਮਈ ਦੇ ਦੌਰਾਨ ਆਯੋਜਿਤ ਕੀਤੀ ਜਾ ਸਕਦੀ ਹੈ।
ਟੀਵੀ ਪੰਜਾਬ ਬਿਊਰੋ