ਚੰਡੀਗੜ੍ਹ- ਪੰਜਾਬ ਚ ਬਦਲਾਅ ਵਾਲੀ ਸਰਕਾਰ ਕੰਮ ਕਰ ਰਹੀ ਹੈ । ਪੰਜਾਬ ਦੀ ਜਨਤਾ ਨੇ ਹੀ ਸੂਬੇ ਚ ਬਦਲਾਅ ਹੀ ਚਾਹਤ ਦਿਖਾਉਂਦਿਆਂ ਆਮ ਆਦਮੀ ਪਾਰਟੀ ਨੂੰ ਬਹੁਮਤ ਦੇ ਕੇ ਪੰਜਾਬ ਦੀ ਸੱਤਾ ਦਿੱਤੀ ਹੈ ।ਹੁਣ ਪੰਜਾਬ ਦੀ ਮੌਜੂਦਾ ਸਰਕਾਰ ਵੀ ਸੂਬੇ ਦੀ ਜਨਤਾ ਨੂੰ ਬਦਲਾਅ ਦੇ ਨਜ਼ਾਰੇ ਵਿਖਾ ਰਹੀ ਹੈ ।ਤਾਜ਼ਾ ਘਟਨਾਕ੍ਰਮ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ 400 ਦੇ ਕਰੀਬ ਸਾਬਕਾ ਵਿਧਾਇਕਾਂ ਦੀ ਸੁਰੱਖਿਆ ਵਾਪਿਸਸ ਲੈ ਲਈ ਹੈ । ਇਸ ਤੋਂ ਪਹਿਲਾਂ ਸਰਕਾਰ ਬਣਦਿਆਂ ਹੀ ਸੀ.ਐੱਮ ਮਾਨ ਨੇ ਸਾਬਕਾ ਵਿਧਾਇਕਾਂ ਦੀ ਪੈਨਸ਼ਨ ‘ਤੇ ਕਟੌਤੀ ਕੀਤੀ ਸੀ । ਮਾਨ ਸਰਕਾਰ ਦਾ ਕਹਿਣਾ ਹੈ ਕਿ ਸਾਲਾਂ ਤੋਂ ਸਿਆਸਤ ਚ ਰਹੇ ਨੇਤਾਵਾਂ ਨੂੰ ਸਿਰਫ ਇਕ ਹੀ ਪੈਨਸ਼ਨ ਮਿਲੇਗੀ ।
ਪੈਨਸ਼ਨ ਵਾਲੇ ਐਲਾਨ ‘ਤੇ ਤਾਂ ਸਿਰਫ ਕੁੱਝ ਹੀ ਨੇਤਾ ਬੋਲੇ ਸਨ । ਪਰ ਸੁਰੱਖਿਆ ਚ ਕਟੌਤੀ ਨੂੰ ਲੈ ਕੇ ਪਿਛਲੇ ਦੋ ਮਹੀਨਿਆ ਤੋਂ ਹੋ-ਹੱਲਾ ਹੋ ਰਿਹਾ ਹੈ । ਸ਼ਨੀਵਾਰ ਨੂੰ ਮਾਨ ਸਰਕਾਰ ਨੇ ਨੇਤਾਵਾਂ ਸਮੇਤ ਕਈ ਧਾਰਮਿਕ ਸ਼ਖਸੀਅਤਾਂ ਦੇ ਗਨਮੈਨ ਵਾਪਿਸ ਬੁਲਾ ਲਏ ।ਸਰਕਾਰ ਪੴਜਾਬ ਪੁਲਿਸ ਚ ਨਵੀਆਂ ਭਰਤੀਆਂ ਤੋਂ ਪਹਿਲਾਂ ਮੌਜੂਦਾ ਨਫਰੀ ਦਾ ਫਾਇਦਾ ਲੈਣਾ ਚਾਹੁੰਦੀ ਹੈ । ਭਾਜਪਾ ਨੇਤਾ ਫਤਿਹਜੰਗ ਬਾਜਵਾ ਨੇ ਪੰਜਾਬ ਸਰਕਾਰ ਦੇ ਫੈਸਲੇ ਖਿਲਾਫ ਅਦਾਲਤ ਜਾਣ ਦੀ ਗੱਲ ਕੀਤੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਅੱਤਵਾਦ ਦੇ ਦੌਰ ਤੋਂ ਹੀ ਉਨ੍ਹਾਂ ਦੇ ਪਰਿਵਾਰ ‘ਤੇ ਹਮਲੇ ਹੁੰਦੇ ਰਹੇ ਹਨ । ਸਰਕਾਰ ਨੇ ਸੁਰੱਖਿਆ ਚ ਕਟੌਤੀ ਕਰਕੇ ਸਿਆਸੀ ਰੰਜਿਸ਼ ਕੱਢੀ ਹੈ ।
ਪੰਜਾਬ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਦੀ ਵੀ ਸਰੁੱਖਿਆ ਵਾਪਸ ਲੈ ਲਈ ਹੈ।ਪੰਜਾਬ ਸਰਕਾਰ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਵਾਪਸ ਲਈ ਹੈ ਇਸ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਨੂੰ ਪੰਜਾਬ ਸਰਕਾਰ ਦੀ ਸੁਰੱਖਿਆ ਦੀ ਲੋੜ ਨਹੀਂ ਹੈ। ਸਿੰਘ ਸਾਹਿਬ ਨੇ ਕਿਹਾ ਕਿ ਉਸ ਦੀ ਰਾਖੀ ਲਈ ਸਿੱਖ ਕੌਮ ਦੇ ਨੌਜਵਾਨ ਹੀ ਕਾਫੀ ਹਨ।ਜਥੇਦਾਰ ਨੇ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ‘ਚ ਸ਼ਾਮਿਲ ਨੌਜਵਾਨਾਂ ਨੇ ਸਵੇਰੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ ਪਰ ਅਸੀਂ ਸਾਰੇ ਸੁਰੱਖਿਆ ਕਰਮਚਾਰੀ ਵਾਪਸ ਭੇਜ ਦਿੱਤੇ ਹਨ।