ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਕੈਬਨਿਟ ਚ 10 ਚਿਹਰੇ ਸ਼ਾਮਲ ਕਰ ਲਏ ਹਨ।ਇਨ੍ਹਾਂ 10 ਮੰਤਰੀਆਂ ਨੇ ਸ਼ਨੀਵਾਰ ਨੂੰ ਅਹੁਦੇ ਦੀ ਸਹੁੰ ਚੁੱਕੀ।ਖਾਸ ਗੱਲ ਇਹ ਹੈ ਕਿ ਇਨ੍ਹਾਂ 10 ਮੰਤਰੀਆਂ ਚੋਂ ਅੱਠ ਚਿਹਰੇ ਅਜਿਹੇ ਹਨ ਜਿਨ੍ਹਾਂ ਨੇ ਪਹਿਲੀ ਵਾਰ ਚੋਣ ਲੜੀ ਅਤੇ ਵਿਧਾਇਕ ਬਣੇ।ਸ਼ਾਇਦ ਇਹ ਹੀ ਆਮ ਆਦਮੀ ਦੀ ਸਰਕਾਰ ਦੀ ਨਿਸ਼ਾਨੀ ਹੈ।ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਾਰੇ ਮੰਤਰੀਆਂ ਨੂੰ ਸਹੁੰ ਚੁਕਵਾਈ।
ਸਹੁੰ ਚੁੱਕਣ ਵਾਲਿਆਂ ‘ਚ ਹਰਪਾਲ ਚੀਮਾ,ਡਾ. ਬਲਜੀਤ ਕੌਰ,ਹਰਭਜਨ ਸਿੰਘ ਈ.ਟੀ.ਉ,ਡਾ.ਵਿਜੇ ਸਿੰਗਲਾ,ਲਾਲ ਚੰਦ ਕਟਾਰੂਚੱਕ,ਗੁਰਮੀਤ ਸਿੰਘ ਮੀਤ ਹੇਅਰ,ਕੁਲਦੀਪ ਸਿੰਘ ਧਾਲੀਵਾਲ,ਲਾਲਜੀਤ ਸਿੰਘ ਭੁੱਲਰ,ਬ੍ਰਹਮ ਸ਼ੰਕਰ ਜਿੰਪਾ ਅਤੇ ਹਰਜੋਤ ਬੈਂਸ ਸ਼ਾਮਲ ਸਨ.ਸਾਰਿਆਂ ਨੇਤਾਵਾਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰ ਪੰਜਾਬ ਦੇ ਲੋਕਾਂ ਨੂੰ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ ਹੈ।ਮੰਤਰੀਆਂ ਦੀ ਪਹਿਲੀ ਲਿਸਟ ਚ ਮਾਝਾ ,ਮਾਲਵਾ ਅਤੇ ਦੁਆਬੇ ਦੇ ਨੇਤਾਵਾਂ ਨੂੰ ਤਰਜੀਹ ਦਿੱਤੀ ਗਈ ਹੈ।
ਅੱਜ ਹੋਏ ਸਮਾਗਮ ਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ,ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਤਮਾਮ ਮੰਤਰੀਆਂ ਦੇ ਪਰਿਵਾਰ ਮੌਜੂਦ ਸਨ।ਇਨ੍ਹਾਂ ਮੰਤਰੀਆਂ ਅਜੇ ਵਿਭਾਗ ਜਾਰੀ ਕੀਤੇ ਜਾਣੇ ਹਨ।ਹੁਣ ਸਹੁੰ ਚੱਕ ਸਮਾਗਮ ਤੋਂ ਬਾਅਦ ਪੰਜਾਬ ਕੈਬਨਿਟ ਦੀ ਬੈਠਕ ਵੀ ਸੱਦੀ ਗਈ ਹੈ.