ਚੰਡੀਗੜ੍ਹ- ਖਟਕੜ ਕਲਾਂ ਚ ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਨਾ ਸਮਾਂ ਖਰਾਬ ਕੀਤੇ ਚੰਡੀਗੜ੍ਹ ਵੱਲ ਕੂਚ ਕੀਤਾ.ਜਿੱਥੇ ਉਨ੍ਹਾਂ ਸਕਤੱਰੇਤ ਜਾ ਕੇ ਆਪਣਾ ਕੰਮਕਾਜ ਸਾਂਭਿਆ.ਸਕਤੱਰੇਤ ਪਹੁੰਚਣ ‘ਤੇ ਪਹਿਲਾਂ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ.ਇਸ ਤੋਂ ਬਾਅਦ ਦੂਜੀ ਮੰਜਿਲ ‘ਤੇ ਸਥਿਤ ਉਨ੍ਹਾਂ ਸੀ.ਐੱਮ ਦਫਤਰ ਜਾ ਕੇ ਰਸਮੀ ਤੌਰ ‘ਤੇ ਕਾਰਜਭਾਰ ਸ਼ੁਰੂ ਕੀਤਾ.
ਸੀ.ਐੱਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਪਹਿਲੇ ਦਿਨ ਤੋਂ ਹੀ ਪੰਜਾਬ ਪੱਖੀ ਕੰਮ ਸ਼ੁਰੂ ਕਰ ਦੇਣਗੇ.ਆਉਣ ਵਾਲੇ 24 ਘੰਟਿਆਂ ਚ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਵੇਗੀ ਕਿ ਪੰਜਾਬ ਚ ਆਮ ਲੋਕਾਂ ਦੀ ਸਰਕਾਰ ਆ ਗਈ ਹੈ.ਸਕੱਤਰੇਤ ਦੇ ਮੁਲਾਜ਼ਮਾਂ ਨੇ ਵੀ ਬੜੀ ਗਰਮਜੋਸ਼ੀ ਨਾਲ ਆਪਣੇ ਨਵੇਂ ਮੁੱਖ ਮੰਤਰੀ ਦਾ ਸਵਾਗਤ ਕੀਤਾ.
ਸੀ.ਐੱਮ ਭਗਵੰਤ ਮਾਨ ਨੇ ਸਾਂਭਿਆ ਅਹੁਦਾ,ਅਫਸਰਾਂ ਨਾਲ ਕੀਤੀ ਬੈਠਕ
