ਖਟਕੜ ਕਲਾਂ- ਭਗਵੰਤ ਮਾਨ ਪੰਜਾਬ ਦੀ 16 ਵੀਂ ਵਿਧਾਨ ਸਭਾ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ.ਲੱਖਾਂ ਲੋਕਾਂ ਦੀ ਮੌਜੂਦਗੀ ‘ਚ ਖਟਕੜ ਕਲਾਂ ਵਿਖੇ ਹੋਏ ਸਮਾਗਮ ‘ਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਅਹੁਦੇ ਅਤੇ ਭੇਤ ਗੁਪਤ ਰਖਣ ਦੀ ਸਹੁੰ ਚੁਕਵਾਈ.ਇਸ ਮੌਕੇ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ,ਡਿਪਟੀ ਸੀ.ਐੱਮ ਮਨੀਸ਼ ਸਿਸੋਦੀਆ ਸਮੇਤ ਤਮਾਮ ਲੀਡਰਸ਼ਿਪ ੳਤੇ ਪੰਜਾਬ ਦੇ 91 ਵਿਧਾਇਕ ਮੌਜੂਦ ਸਨ.
ਭਗਵੰਤ ਨੇ ਮੁੱਖ ਮੰਤਰੀ ਦੀ ਸਹੁੰ ਦਾ ਖਾਤਮਾ ਇੰਕਲਾਬ ਜਿੰਦਾਬਾਦ ਦੇ ਨਾਅਰੇ ਨਾਲ ਕੀਤਾ.ਇਸ ਤੋਂ ਬਾਅਦ ਬਤੌਰ ਮੁੱਖ ਮੰਤਰੀ ਆਪਣਾ ਪਹਿਲਾਂ ਭਾਸ਼ਣ ਦਿੰਦਿਆ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹੀਦ ਭਗਤ ਸਿੰਘ ਦੇ ਸੁਫਨਿਆਂ ਨੂੰ ਸਾਕਾਰ ਕਰੇਗੀ.ਆਪਣੇ ਭਾਸ਼ਣ ਦੌਰਾਨ ਉਨ੍ਹਾਂ ਦਾ ਜ਼ਿਆਦਾ ਫੋਕਸ ਨੌਜਵਾਨਾਂ ‘ਤੇ ਰਿਹਾ.ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਚ ਨਹੀਂ ਜਾਵੇਗਾ.
ਇਸ ਤੋਂ ਇਲਾਵਾ ਉਨ੍ਹਾਂ ਵੱਡੀ ਜਿੱਤ ਤੋਂ ਉਤਸਾਹਿਤ ‘ਆਪ’ ਵਰਕਰਾਂ ਨੂੰ ਸਿਆਸੀ ਰੰਜਿਸ਼ ਨਾ ਰਖਣ ਅਤੇ ਸਿਆਸੀ ਲੜਾਈ ਤੋਂ ਗੁਰੇਜ ਕਰਨ ਦੀ ਅਪੀਲ ਕੀਤੀ.