Site icon TV Punjab | Punjabi News Channel

‘ਝਾੜੂ’ ਨਾਲ ਦੇਸ਼ ਸਾਫ ਕਰੇਗੀ ਆਮ ਆਦਮੀ ਪਾਰਟੀ- ਭਗਵੰਤ ਮਾਨ

ਦਸੂਹਾ- ‘ਆਪ’ ਦੇ ਸਾਂਸਦ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕੀ ਆਮ ਆਦਮੀ ਪਾਰਟੀ ਸਿਰਫ ਪੰਜਾਬ ਚ ਹੀ ਨਹੀਂ ਬਲਕਿ ਦੇਸ਼ ਚ ਵੀ ਪੱਕੀ ਸਰਕਾਰ ਬਣਾਵੇਗੀ.ਦਸੂਹਾ ਚ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਚੰਨੀ ਸਰਕਾਰ ਦੇ ਝੂਠ ਜਨਤਾ ਅੱਗੇ ਪੇਸ਼ ਕੀਤੇ.ਮਾਨ ਨੇ ਕਿਹਾ ਕੀ ਜੋ ਲੋਕ ਆਪਸ ਚ ਇਕੱਠੇ ਨਹੀਂ ਬੈਠ ਸਕਦੇ ਉਹ ਜਨਤਾ ਦੇ ਮਸਲਿਆਂ ਤਾਂ ਕਿਵੇਂ ਗੰਭੀਰ ਹੋਣਗੇ.ਕਾਂਗਰਸੀ ਸਿਰਫ ਸੱਤਾ ਦੇ ਲਾਲਚੀ ਹਨ.

ਭਗਵੰਤ ਨੇ ਅਕਾਲੀ ਅਤੇ ਕਾਂਗਰਸੀਆਂ ਨੂੰ ਇੱਕ ਦੂਜੇ ਦੇ ਭਾਈਵਾਲ ਦੱਸਿਆ.’ਆਪ’ ਨੇਤਾ ਨੇ ਇਲਜ਼ਾਮ ਲਗਾਇਆ ਕੀ ਦੋਹੇਂ ਪਾਰਟੀਆਂ ਆਪਸ ਚ ਸੈਟਿੰਗ ਕਰ ਪੰਜਾਬ ਦੀ ਜਨਤਾ ਨੂੰ ਬੇਵਕੂਫ ਬਣਾ ਰਹੇ ਨੇ.ਮਾਨ ਨੇ ਕਿਹਾ ਕੀ ਕੈਪਟਨ ਤੋਂ ਬਾਅਦ ਕਾਂਗਰਸੀਆਂ ਨੇ ਦਾਅਵਾ ਕੀਤਾ ਸੀ ਕੀ ਬੇਅਦਬੀ,ਨਸ਼ਾ ਅਤੇ ਮਾਫੀਆ ਰਾਜ ਖਿਲਾਫ ਕਾਰਵਾਈ ਕੀਤੀ ਜਾਵੇਗੀ,ਪਰ ਅਜਿਹਾ ਨਹੀਂ ਕੀਤਾ ਗਿਆ.

ਦੂਜੇ ਪਾਸੇ ਪੰਜਾਬ ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ‘ਤੇ ਭਗਵੰਤ ਮਾਨ ਨੇ ਦੁੱਖ ਦਾ ਪ੍ਰਕਟਾਵਾ ਕੀਤਾ ਹੈ.ਉਨ੍ਹਾਂ ਇਲਜ਼ਾਮ ਲਗਾਇਆ ਕੀ ਕੁੱਝ ਅਪਰਾਧੀ ਕਿਸਮ ਦੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਫਿਰਾਕ ਚ ਹਨ.

Exit mobile version