‘ਆਈ.ਪੀ.ਐਲ. 2024 ਦਾ ਪਹਿਲਾ ਮੈਚ ਅੱਜ, ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਹੋਣਗੀਆਂ ਆਹਮੋ ਸਾਹਮਣੇ

ਡੈਸਕ- ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਰਾਇਲ ਚੈਲੰਜਰਜ਼ ਬੈਂਗਲੁਰੂ ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਦੇ ਪਹਿਲੇ ਮੈਚ ਵਿਚ ਅੱਜ ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ ਨਾਲ ਭਿੜੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਦਰਸ਼ਕਾਂ ਨੂੰ ਰੋਮਾਂਚਕ ਕ੍ਰਿਕਟ ਦਾ ਤੋਹਫ਼ਾ ਮਿਲਣ ਦੀ ਗਾਰੰਟੀ ਹੋਵੇਗੀ, ਹਾਲਾਂਕਿ ਦੋਵੇਂ ਟੀਮਾਂ ਟੂਰਨਾਮੈਂਟ ਤੋਂ ਪਹਿਲਾਂ ਹੀ ਕਈ ਸਵਾਲਾਂ ਦਾ ਸਾਹਮਣਾ ਕਰ ਰਹੀਆਂ ਹਨ।

ਪੰਜ ਵਾਰ ਦੀ ਚੈਂਪੀਅਨ ਅਤੇ ਪਿਛਲੀ ਜੇਤੂ ਚੇਨਈ ਦੀ ਨਜ਼ਰ ਰਿਕਾਰਡ ਛੇਵੇਂ ਖ਼ਿਤਾਬ ’ਤੇ ਹੈ। ਦੂਜੇ ਪਾਸੇ ਮਹਿਲਾ ਪ੍ਰੀਮੀਅਰ ਲੀਗ ’ਚ ਅਪਣੀ ਟੀਮ ਦੇ ਖ਼ਿਤਾਬ ਜਿੱਤਣ ਤੋਂ ਬਾਅਦ ਹੁਣ ਆਰ. ਸੀ. ਬੀ. ਪੁਰਸ਼ ਟੀਮ ਵੀ ਇਸ ਘਾਟ ਨੂੰ ਭਰਨਾ ਚਾਹੇਗੀ ਪਰ ਦੋਹਾਂ ਟੀਮਾਂ ਨੂੰ ਕਈ ਅਣਸੁਲਝੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚੇਨਈ ਦੀ ਹੁਣ ਧੋਨੀ ਦੀ ਬਜਾਏ ਨੌਜਵਾਨ ਰਿਤੂਰਾਜ ਗਾਇਕਵਾੜ ਨੂੰ ਸੌਂਪੀ ਗਈ ਹੈ। ਸੱਜੇ ਹੱਥ ਦਾ ਬੱਲੇਬਾਜ਼ ਰੁਤੁਰਾਜ ਗਾਇਕਵਾੜ 2019 ਦੀ ਆਈ.ਪੀ.ਐਲ. ਨਿਲਾਮੀ ਤੋਂ ਸੀ.ਐਸ.ਕੇ. ਨਾਲ ਹੈ ਅਤੇ ਉਸ ਨੇ ਸ਼ਾਨਦਾਰ ਫਾਰਮ ਅਤੇ ਨਿਰੰਤਰਤਾ ਦਿਖਾਈ ਹੈ।

ਉਸ ਦੇ ਤਕਨੀਕੀ ਹੁਨਰ ਅਤੇ ਸੰਯੁਕਤ ਬੱਲੇਬਾਜ਼ੀ ਸ਼ੈਲੀ ਨੇ ਟੀਮ ਦੇ ਪ੍ਰਮੁੱਖ ਸਲਾਮੀ ਬੱਲੇਬਾਜ਼ਾਂ ਵਿਚੋਂ ਇਕ ਵਜੋਂ ਉਸ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ। ਕ੍ਰਿਕਟ ਦੀ ਅਦਭੁਤ ਸਮਝ ਰੱਖਣ ਵਾਲਾ ਧੋਨੀ ਦਾ ਦਿਮਾਗ ਪਹਿਲਾਂ ਵਾਂਗ ਹੀ ਤਿੱਖਾ ਹੈ ਪਰ ਉਮਰ ਦੇ ਨਾਲ-ਨਾਲ ਬੱਲੇਬਾਜ਼ ਵਜੋਂ ਉਸ ਦੀ ਚੁਸਤੀ ਵੀ ਘੱਟ ਗਈ ਹੈ। ਅਜਿਹੇ ’ਚ ਨੌਜਵਾਨਾਂ ’ਤੇ ਜ਼ਿੰਮੇਵਾਰੀ ਨਿਭਾਉਣ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ। ਗਾਇਕਵਾੜ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਮਹਾਰਾਸ਼ਟਰ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ।

ਆਰ. ਸੀ. ਬੀ. ਨੇ 2008 ਤੋਂ ਇਸ ਮੈਦਾਨ ’ਤੇ ਚੇਨਈ ਨੂੰ ਨਹੀਂ ਹਰਾਇਆ ਹੈ। ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਵਿਰਾਟ ਕੋਹਲੀ ਅਤੇ ਕਪਤਾਨ ਫਾਫ ਡੂ ਪਲੇਸਿਸ ’ਤੇ ਹੋਵੇਗੀ। ਕੈਮਰਨ ਗ੍ਰੀਨ ਅਤੇ ਗਲੇਨ ਮੈਕਸਵੈੱਲ ਵੀ ਟੀਮ ’ਚ ਹਨ। ਤੇਜ਼ ਗੇਂਦਬਾਜ਼ਾਂ ’ਚ ਮੁਹੰਮਦ ਸਿਰਾਜ, ਲਾਕੀ ਫਰਗੂਸਨ, ਅਲਜ਼ਾਰੀ ਜੋਸੇਫ, ਆਕਾਸ਼ ਦੀਪ ਅਤੇ ਰੀਸ ਟੋਪਲੇ ਹਨ। ਸਪਿਨ ਗੇਂਦਬਾਜ਼ੀ ਵਿਚ ਵਾਨਿੰਦੂ ਹਸਾਰੰਗਾ ਦੀ ਕਮੀ ਰਹੇਗੀ ਪਰ ਮੈਕਸਵੈੱਲ ਕੋਲ ਤਜਰਬਾ ਹੈ। ਕਰਨ ਸ਼ਰਮਾ, ਹਿਮਾਂਸ਼ੂ ਸ਼ਰਮਾ ਅਤੇ ਮਯੰਕ ਡਾਗਰ ਨੂੰ ਮੈਚ ਅਭਿਆਸ ਨਹੀਂ ਮਿਲ ਸਕਿਆ।