Site icon TV Punjab | Punjabi News Channel

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅੱਜ ਪੰਜਾਬ ‘ਚ ਆਖਰੀ ਦਿਨ, ਦਸੂਹਾ ਤੋਂ ਜਾਵੇਗੀ ਹਿਮਾਚਲ

ਹੁਸ਼ਿਆਰਪੁਰ- ਸਾਂਸਦ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਪੰਜਾਬ ਚ ਲਗਭਗ ਦੋ ਦਿਨ ਦੇ ਵਿਸ਼ਰਾਮ ਤੋਂ ਬਾਅਦ ਤੇਜ਼ੀ ਨਾਲ ਨਿਕਲੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅੱਜ ਪੰਜਾਬ ਚ ਆਖਰੀ ਦਿਨ ਹੈ । ਅੱਜ ਯਾਤਰਾ ਹੁਸ਼ਿਆਰਪੁਰ ਤੋਂ ਸਵੇਰੇ 7 ਵਜੇ ਸ਼ੁਰੂ ਹੋਈ। ਇੱਥੇ ਰਾਹੁਲ ਦਸੂਹਾ ਤੋਂ ਯਾਤਰਾ ਸ਼ੁਰੂ ਕਰ ਰਹੇ ਹਨ। ਜਿਸ ਵਿੱਚ ਉਹ 27 ਕਿਲੋਮੀਟਰ ਪੈਦਲ ਚੱਲਣਗੇ। ਉਹ ਰਾਤ ਨੂੰ ਮੁਕੇਰੀਆਂ ਵਿੱਚ ਠਹਿਰਣਗੇ।

ਇਹ ਰਾਹੁਲ ਦੀ ਯਾਤਰਾ ਦਾ ਅੰਤਿਮ ਪੜਾਅ ਹੈ। ਯਾਤਰਾ 18 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਵੇਗੀ ਅਤੇ ਇਸ ਤੋਂ ਬਾਅਦ ਆਖਰੀ ਪੜਾਅ ਜੰਮੂ-ਕਸ਼ਮੀਰ ਵਿੱਚ ਦਾਖਲ ਹੋਵੇਗੀ। ਹੁਸ਼ਿਆਰਪੁਰ ‘ਚ ਪਹਿਲੇ ਦਿਨ ਰਾਹੁਲ ਗਾਂਧੀ ਨੇ CM ਭਗਵੰਤ ਮਾਨ ਨੂੰ ਦਿੱਤੀ ਸਲਾਹ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਦੇ ਦਬਾਅ ‘ਚ ਨਹੀਂ ਆਉਣਾ ਚਾਹੀਦਾ। ਅਰਵਿੰਦ ਕੇਜਰੀਵਾਲ ਦਾ ਰਿਮੋਟ ਕੰਟਰੋਲ ਨਾ ਬਣੋ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਜਵਾਬ ਦੇਣ ਲਈ ਕੋਈ ਸਮਾਂ ਨਹੀਂ ਲਾਇਆ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਕੇ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਲਈ ਰਾਹੁਲ ਗਾਂਧੀ ਨੂੰ ਕਰਾਰਾ ਜਵਾਬ ਦਿੱਤਾ ਹੈ।

ਰਾਹੁਲ ਜੀ ਪੰਜਾਬ ਵਿੱਚ ਉਲਟਾ ਸਿੱਧਾ ਨਾ ਬੋਲੋ ਤਾਂ ਚੰਗਾ ਹੈ… ਮੈਨੂੰ ਸੀ.ਐੱਮ. ਜਨਤਾ ਨੇ ਬਣਾਇਆ ਹੈ ਤੇ ਚੰਨੀ ਜੀ ਨੂੰ ਰਾਹੁਲ ਗਾਂਧੀ ਨੇ… ਤੁਸੀਂ 2 ਮਿੰਟ ਵਿੱਚ ਚੁਣੇ ਹੋਏ ਸੀ.ਐੱਮ. ਕੈਪਟਨ ਸਾਹਿਬ ਨੂੰ ਦਿੱਲੀ ਤੋਂ ਬੇਇੱਜ਼ਤ ਕਰਕੇ ਹਟਾ ਦਿੱਤਾ ਸੀ… ਯਾਤਰਾ ਵਿੱਚ ਪੰਜਾਬ ਦੇ ਪ੍ਰਧਾਨ ਨੂੰ ਧੱਕੇ ਪੈ ਰਹੇ ਨੇ… ਤੁਸੀਂ ਬੋਲਦੇ ਚੰਗੇ ਨਹੀਂ ਲੱਗਦੇ…।

Exit mobile version