ਕੈਨੇਡਾ ‘ਚ ਪੰਜਾਬੀ ਦਾ ਹੋਇਆ ਸਨਮਾਨ

Vancouver – ਕੈਨੇਡਾ ‘ਚ ਇਕ ਪੰਜਾਬੀ ਨੂੰ ਵਿਸ਼ੇਸ਼ ਸਨਮਾਨ ਮਿਲਿਆ ਹੈ। ਹੁਣ ਕੈਨੇਡਾ ‘ਚ ਪੰਜਾਬੀ ਦੇ ਨਾਮ ਤੋਂ ਸਟ੍ਰੀਟ ਦਾ ਨਾਮ ਰੱਖਿਆ ਜਾਵੇਗਾ। ਹੁਣ ਵਿਨੀਪੈਗ ਸ਼ਹਿਰ ਦੀ ਇੱਕ ਸਟ੍ਰੀਟ ਦਾ ਨਾਂ ਡਾ ਗੁਲਜ਼ਾਰ ਚੀਮਾ ਦੇ ਨਾਂ ‘ਤੇ ਰੱਖਿਆ ਜਾਵੇਗਾ। ਜਿਸ ਦਾ ਮਤਲਬ ਹੈ ਕਿ ਹੁਣ ਹੁਣ ਵਿਨੀਪੈਗ ਦੇ ਇਕ ਸਟ੍ਰੀਟ ਦਾ ਨਾਮ ‘ਚੀਮਾ ਡਰਾਇਵ’ ਰੱਖਿਆ ਗਿਆ ਹੈ।ਦੱਸ ਦਈਏ ਕਿ ਡਾ ਗੁਲਜ਼ਾਰ ਚੀਮਾ ਕੈਨੇਡਾ ਦੇ ਅਜਿਹੇ ਪਹਿਲੇ ਐਮ ਐਲ ਏ ਹਨ, ਜਿਨ੍ਹਾਂ ਦਾ ਜਨਮ ਭਾਰਤ ਵਿਚ ਹੋਇਆ ਹੈ।ਡਾ ਚੀਮਾ ਹੁਣ ਬੀਸੀ ਵਿਚ ਇੱਕ ਫ਼ੈਮਲੀ ਡਾਕਟਰ ਹਨ। ਸਨਮਾਨ ਮਿਲਣ ਤੋਂ ਬਾਅਦ ਡਾ. ਚੀਮਾ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਡਾ ਚੀਮਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹਨਾਂ ਦੀਆਂ ਪ੍ਰਾਪਤੀਆਂ ਤੋਂ ਹੋਰ ਲੋਕਾਂ ਨੂੰ ਵੀ ਪ੍ਰੇਰਨਾ ਲੈਣਗੇ। ਇਸ ਦੇ ਨਾਲ ਹੀ ਸਥਾਨਕ ਕੌਂਸਲਰ ਦੇਵੀ ਸ਼ਰਮਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਡਾ ਚੀਮਾ ਇਲਾਕੇ ਵਿਚ ਚੋਣ ਪ੍ਰਚਾਰ ਕਰਦੇ ਸਨ ਤਾਂ ਉਸ ਵੇਲੇ ਮੈਂ ਹਾਈ ਸਕੂਲ ਦੀ ਵਿਦਿਆਰਥਣ ਸੀ। ਸ਼ਰਮਾ ਨੇ ਦੱਸਿਆ ਕਿ ਸੜਕ ਦਾ ਨਾਂ ਹਮੇਸ਼ਾ ਲਈ ਬਦਲਿਆ ਗਿਆ ਹੈ,ਜਿਸ ਦਾ ਮਤਲਬ ਹੈ ਕਿ ਜਦੋਂ ਤੱਕ ਵਿਨਿਪੈਗ ਹੈ, ਉਦੋਂ ਤੱਕ ਚੀਮਾ ਡਰਾਇਵ ਵੀ ਬਰਕਰਾਰ ਰਹੇਗੀ।
ਜ਼ਿਕਰਯੋਗ ਹੈ ਕਿ ਡਾ ਗੁਲਜ਼ਾਰ ਚੀਮਾ ਵਿਨਿਪੈਗ ਦੀ ਮੇਪਲਜ਼ ਰਾਇਡਿੰਗ ਤੋਂ ਪਹਿਲੀ ਵਾਰੀ 1988 ਵਿਚ ਐਮ ਐਲ ਏ ਬਣੇ ਸਨ।ਬਾਅਦ ਵਿਚ ਡਾ ਚੀਮਾ ਬੀ ਸੀ ਚਲੇ ਗਏ ਸਨ ਅਤੇ ਉੱਥੇ ਜਾ ਕੇ ਵੀ ਉਹ ਐਮ ਐਲ ਏ ਦੀ ਚੋਣ ਜਿੱਤੇ ਸਨ। ਡਾ ਚੀਮਾ ਬੀਸੀ ਵਿਚ ਮਿਨਿਸਟਰ ਔਫ਼ ਸਟੇਟ ਫ਼ੌਰ ਮੈਂਟਲ ਹੈਲਥ ਅਤੇ ਮਿਨਿਸਟਰ ਔਫ਼ ਸਟੇਟ ਫ਼ੌਰ ਇਮਿਗ੍ਰੇਸ਼ਨ ਐਂਡ ਮਲਟੀਕਲਚਰਲ ਸਰਵਿਸੇਜ਼ ਦੇ ਅਹੁਦੇ ‘ਤੇ ਵੀ ਰਹੇ।