ਜਲੰਧਰ ‘ਚ ਹੜ੍ਹ ਨੇ ਲਈ 24 ਸਾਲਾ ਨੌਜਵਾਨ ਦੀ ਜਾਨ

ਡੈਸਕ- ਜਲੰਧਰ ਦੇ ਲੋਹੀਆਂ ‘ਚ ਹੜ੍ਹ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਜਿਥੇ ਕੇ ਪਾਣੀ ‘ਚ 24 ਸਾਲਾਂ ਨੌਜਵਾਨ ਰੁੜ੍ਹ ਗਿਆ ਦੱਸਿਆ ਜਾ ਰਿਹਾ ਹੈ। ਨੌਜਵਾਨ ਦਾ ਨਾਮ ਅਰਸ਼ਦੀਪ ਦੱਸਿਆ ਜਾ ਰਿਹਾ ਹੈ ਜੋ ਆਪਣੇ ਬਾਈਕ ਨੂੰ ਰੁੜ੍ਹਨ ਤੋਂ ਬਚਾਅ ਰਿਹਾ ਸੀ ਪਾਰ ਉਸ ਨਾਲ ਇਹ ਮੰਦਭਾਗਾ ਹਾਦਸਾ ਵਾਪਰ ਗਿਆ ਅਤੇ ਬਾਈਕ ਦੇ ਨਾਲ ਖ਼ੁਦ ਵੀ ਪਾਣੀ ‘ਚ ਰੁੜ੍ਹ ਗਿਆ। ਦੱਸ ਦਈਏ ਕਿ ਬਾਈਕ ਤਾਂ ਮਿਲ ਗਿਆ ਪਰ ਅਰਸ਼ਦੀਪ ਲਾਪਤਾ ਹੋ ਗਿਆ ਜਿਸਨੂੰ ਪ੍ਰਸ਼ਾਸਨ ਵੱਲੋਂ ਲੱਭਿਆ ਜਾ ਰਿਹਾ ਹੈ।

ਦੂਜੇ ਪਾਸੇ ਪੰਜਾਬ ’ਚ ਮੀਂਹ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਘੱਗਰ ਅਤੇ ਸਤਲੁਜ ਦਰਿਆਵਾਂ ਤੋਂ ਇਲਾਵਾ ਸਰਹਿੰਦ ਨਹਿਰ ’ਚ ਪਾਣੀ ਦਾ ਪੱਧਰ ਇਕਦਮ ਵਧਣ ਕਾਰਨ ਕਈ ਜ਼ਿਲ੍ਹਿਆਂ ਵਿਚ ਹਾਲਾਤ ਬੇਕਾਬੂ ਹੋ ਗਏ ਹਨ। ਗੁਰੂ ਘਰਾਂ ਵਿਚੋਂ ਲੋਕਾਂ ਨੂੰ ਚੌਕਸ ਕਰਨ ਲਈ ਅਨਾਊਂਸਮੈਂਟਾਂ ਹੋ ਰਹੀਆਂ ਹਨ। ਘੱਗਰ ਨੇੜੇ ਨੀਵੇਂ ਥਾਂ ਉਤੇ ਬੈਠੇ ਲੋਕਾਂ ਨੂੰ ਦੂਰ ਜਾਣ ਲਈ ਆਖਿਆ ਜਾ ਰਿਹਾ ਹੈ। ਬੀਤੇ ਦਿਨ ਰੋਪੜ, ਪਟਿਆਲਾ, ਫ਼ਤਿਹਗੜ੍ਹ ਸਾਹਿਬ ਅਤੇ ਮੁਹਾਲੀ ਜ਼ਿਲ੍ਹਿਆਂ ਦਾ ਵੱਡਾ ਹਿੱਸਾ ਪਾਣੀ ਵਿਚ ਡੁੱਬ ਗਿਆ ਹੈ। ਮੌਸਮ ਵਿਭਾਗ ਨੇ ਪਟਿਆਲਾ, ਰੋਪੜ, ਮੁਹਾਲੀ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। 13 ਅਤੇ 14 ਜੁਲਾਈ ਨੂੰ ਮੁੜ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।