Air Canada ਵੱਲੋਂ Flights ਚਲਾਉਣ ਦਾ ਐਲਾਨ

Vancouver – ਏਅਰ ਕੈਨੇਡਾ ਵੱਲੋਂ ਉਡਾਣਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਏਅਰ ਕੈਨੇਡਾ ਵੱਲੋਂ ਇਟਲੀ ਦੇ ਨਾਲ ਉਡਾਣਾਂ ਚਲਾਈਆਂ ਜਾਣਗੀਆਂ ਜਿਸ ਦੇ ਲਈ ਇਕਾਂਤਵਾਸ ਕਰਨ ਦੀ ਜਰੂਰਤ ਨਹੀਂ ਹੋਵੇਗੀ |

ਏਅਰ ਕੈਨੇਡਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਇਟਲੀ ਨੂੰ ਉਡਾਣਾਂ ਚਲਾਈਆਂ ਜਾਣਗੀਆਂ | ਇਨ੍ਹਾਂ ਉਡਾਣਾਂ ਦੀ ਸ਼ੁਰੂਆਤ 2 ਜੁਲਾਈ ਤੋਂ ਹੋਵੇਗੀ | ਨਾਲ ਹੀ ਏਅਰ ਕੈਨੇਡਾ ਨੇ ਦੱਸਿਆ ਕਿ ਯਾਤਰੀਆਂ ਨੂੰ ਆਪਣਾ 48 ਘੰਟੇ ਪਹਿਲਾਂ ਕਰਾਇਆ ਕੋਵਿਡ ਦਾ ਟੈਸਟ ਦਿਖਾਉਣਾ ਪਵੇਗਾ| ਇਸ ਤੋਂ ਇਲਾਵਾ ਯਾਤਰੀਆਂ ਦਾ ਫਲਾਈਟ ਤੋਂ ਉਤਰਣ ਬਾਅਦ ਵੀ ਕੋਵਿਡ ਦਾ ਟੈਸਟ ਹੋਵੇਗਾ| ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕਾਂਤਵਾਸ ਕਰਨ ਦੀ ਜਰੂਰਤ ਨਹੀਂ ਹੋਵਗੀ |